ਚਲਦੀ ਗੱਡੀ `ਚੋਂ ਡਿੱਗੇ ਨਵਜੰਮੇ ਮਾਸੂਮ ਉੱਪਰੋਂ ਲੰਘੀਆਂ ਕਈ ਟਰੇਨਾਂ

ਚਲਦੀ ਗੱਡੀ `ਚੋਂ ਡਿੱਗੇ ਨਵਜੰਮੇ ਮਾਸੂਮ ਉੱਪਰੋਂ ਲੰਘੀਆਂ ਕਈ ਟਰੇਨਾਂ

SHARE

ਰੇਲਵੇ ਲਾਈਨਾਂ ‘ਤੇ ਪਏ ਇਸ ਨਵਜੰਮੇ ਬੱਚੇ ਉੱਤੋਂ ਕਈ ਟਰੇਨਾਂ ਗੁਜਰੀਆਂ, ਪਰ ਇਸ ਦਾ ਬਾਲ ਵੀ ਬਾਂਕਾ ਨਹੀਂ ਹੋਇਆ । ਇਹ ਬੱਚਾ ਇੱਥੇ ਕਿਸ ਤਰਾਂ ਪਹੁੰਚਿਆ, ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ, ਪਰ ਅਨੁਮਾਨ ਲਗਾਇਆ ਜਾ ਰਿਹਾ ਏ ਕਿ ਕੋਲਕਾਤਾ ਤੋਂ ਅੰਮ੍ਰਿਤਸਰ ਜਾ ਰਹੀ ਹਾਵੜਾ ਐਕਸਪ੍ਰੈੱਸ ਟਰੇਨ ਦੇ ਟਾਇਲਟ ‘ਚ ਕਿਸੇ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਅਤੇ ਇਹ ਬੱਚਾ ਚਲਦੀ ਟਰੇਨ ਤੋਂ ਹੇਠਾਂ ਡਿੱਗ ਗਿਆ।  ਕਈ ਟਰੇਨਾਂ ਇਸ ਬੱਚੇ ਦੇ ਉਪਰੋਂ ਨਿਕਲ ਗਈ, ਪਰ ਹੈਰਾਨੀ ਦੀ ਗੱਲ ਏ ਕਿ ਫਿਰ ਵੀ ਇਸ ਬੱਚੇ ਨੂੰ ਹਲਕੀ ਸੱਟ ਤੋਂ ਇਲਾਵਾ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਬੱਚੇ ਦੇ ਰੋਣ ਦੀ ਅਵਾਜ਼ ਸੁਣ ਆਸ ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ । ਜਿਸ ਤੋਂ ਬਾਅਦ ਰੇਲਵੇ ਪੁਲਿਸ ਸਰਹੰਦ ਨੇ ਇਸ ਬੱਚੇ ਨੂੰ ਰੇਲਵੇ ਲਾਈਨਾਂ ਤੋਂ ਚੁੱਕ ਕੇ ਫਤਿਹਗੜ੍ਹ ਸਾਹਿਬ ਦੇ ਹਸਪਤਾਲ ‘ਚ ਭਰਤੀ ਕਰਵਾਇਆ।  ਇਹ ਬੱਚਾ ਅਜੇ ਕੁਝ ਕੁ ਘੰਟਿਆਂ ਦਾ ਏ। ਪੁਲਿਸ ਇਸ ਬੱਚੇ ਦੇ ਮਾਪਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਏ।

Short URL:tvp http://bit.ly/2AdWo8N