ਅਮਰੀਕਾ ਲਵੇਗਾ ਕੈਨੇਡਾ ਤੋਂ ਬਦਲਾ !

ਅਮਰੀਕਾ ਲਵੇਗਾ ਕੈਨੇਡਾ ਤੋਂ ਬਦਲਾ !

ਅਮਰੀਕਾ ਕੈਨੇਡਾ ’ਤੇ ਲਗਾ ਸਕਦਾ ਹੈ ਨਵਾਂ ਆਰਥਿਕ ਜ਼ੁਰਮਾਨਾ

SHARE
Justin Trudeau and Donald Trump.

ਅਮਰੀਕਾ ਵੱਲੋਂ ਜਲਦ ਹੀ ਇੱਕ ਨਵਾਂ ਫ਼ੈਸਲਾ ਲਿਆ ਜਾ ਸਕਦਾ ਹੈ। ਜੋ ਕਿ ਅਮਰੀਕਾ ਤੇ ਕੈਨੇਡਾ ਦੇ ਰਿਸ਼ਤਿਆਂ ਲਈ ਖੱਟਾਸ ਦਾ ਕੰਮ ਕਰੇਗਾ। ਰਾਸ਼ਟਰਪਤੀ ਡਾਨਲਡ ਟਰੰਪ ਇਸ ਹਫ਼ਤੇ ਜੀ-7 ਸੰਮੇਲਨ ’ਚ ਭਾਗ ਲੈਣ ਲਈ ਕਿਊਬੈਕ ਜਾ ਰਹੇ ਹਨ।
ਵਾਸ਼ਿੰਗਟਨ ਪੋਸਟ ਮੁਤਾਬਕ ਵਾੲ੍ਹੀਟ ਹਾਊਸ ਇਸ ਗੱਲ ਤੋਂ ਖੁਸ਼ ਨਹੀਂ ਹੈ ਕਿ ਟਰੂਡੋ ਸਰਕਾਰ ਅਮਰੀਕਾ ਦੀ ਦਰਾਮਦ ’ਤੇ ਕਰ ਵਧਾ ਰਹੀ ਹੈ। ਇਸੇ ਕਰਕੇ ਹੁਣ ਵਾੲ੍ਹੀਟ ਹਾਊਸ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ਕਿ ਉਹ ਕੈਨੇਡਾ ਨੂੰ ਨਵਾਂ ਵਿੱਤੀ ਜ਼ੁਰਮਾਨਾ ਲਗਾਉਣ। ਇਸਦੇ ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਰਾਸ਼ਟਰਪਤੀ ਡਾਨਲਡ ਟਰੰਪ ਸੰਮੇਲਨ ’ਤੇ ਹੋਣ ਵਾਲੀਆਂ ਸੰਧੀਆਂ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਸਕਦੇ ਹਨ।

ਅਜੇ ਤੱਕ ਇਹ ਸਾਫ਼ ਨਹੀਂ ਕੀਤਾ ਗਿਆ ਹੈ ਕਿ ਆਖਿਰ ਜ਼ੁਰਮਾਨਾ ਲਗਾਇਆ ਕਹਿੜੇ ਅਧਾਰ ’ਤੇ ਜਾਵੇਗਾ।ਦੂਜੇ ਪਾਸੇ ਵਿਦੇਸ਼ ਮੰਤਰੀ ਕਰਿਸਟੀਆ ਫਰੀਲੈਂਡ ਨੇ ਕਿਹਾ ਹੈ ਕਿ ਇਸ ਸਬੰਧੀ ਕੈਨੇਡਾ ਨੂੰ ਅਜੇ ਤੱਕ ਕੋਈ ਵੀ ਅਧਿਕਾਰਤ ਤੌਰ ’ਤੇ ਜਾਣਕਾਰੀ ਨਹੀਂ ਦਿੱਤੀ ਗਈ ਹੈ, ਤੇ ਨਾ ਹੀ ਇਸ ਸਬੰਧੀ ਕੋਈ ਸੂਚਨਾ ਜਾਰੀ ਕੀਤੀ ਗਈ ਹੈ।

Minister of Foreign Affairs of Canada: Chrystia Freeland

ਵਿਦੇਸ਼ ਮੰਤਰੀ ਨੇ ਕਿਹਾ ਕਿ, “ਮੈਂ ਕੱਲ ਤੇ ਸੋਮਵਾਰ ਨੂੰ ਵਾਸ਼ਿੰਗਟਨ ਵਿੱਚ ਹੀ ਸੀ। ਅਸੀਂ ਕੁਝ ਨਹੀਂ ਸੁਣਿਆ,” ਇਸਦੇ ਨਾਲ ਹੀ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ, “ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ, ਕੈਨੇਡਾ ਵਧੀਆ ਉਮੀਦ ਰੱਖਣ ’ਚ ਵਿਸ਼ਵਾਸ ਰੱਖਦਾ ਹੈ ਤੇ ਮਾੜੇ ਸਮੇਂ ਲਈ ਤਿਆਰ ਰਹਿੰਦਾ ਹੈ ਤੇ ਅਸੀਂ ਹਰ ਕਿਸਮ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।”
ਟਰੰਪ ਪ੍ਰਸ਼ਾਸਨ ਨੇ 25 ਤੋਂ 10 ਫ਼ੀਸਦ ਤੱਕ ਕੈਨੇਡੀਅਨ ਸਟੀਲ ਤੇ ਅਲਮੀਨੀਅਮ ’ਤੇ ਕਰ ਲਗਾਇਆ ਹੈ।ਜਿਸਦਾ ਜਵਾਬ ਟਰੂਡੋ ਸਰਕਾਰ ਨੇ ਦਰਾਮਦ ਕਰ ’ਚ ਵਾਧਾ ਕਰਕੇ ਦਿੱਤਾ।ਇਹ ਰੇਟ 1 ਜੁਲਾਈ ਤੋਂ ਲਾਗੂ ਹੋ ਰਹੇ ਹਨ।
ਕਿਊਬੈਕ ’ਚ ਹੋਣ ਜਾ ਰਹੇ ਜੀ-7 ਸੰਮੇਲਨ ’ਚ ਇਸ ਵਾਰ ਆਰਥਿਕਤਾ ਤੇ ਵਪਾਰ ਹੀ ਖਾਸ ਮੁੱਦੇ ਰਹਿਣਗੇ।ਇਨ੍ਹਾਂ ਵਿਿਸ਼ਆਂ ’ਤੇ ਹੀ ਵਿਚਾਰ ਕੀਤੀ ਜਾਵੇਗੀ ਤੇ ਨਾਲ ਹੀ ਸੰਧੀਆਂ ਕੀਤੀਆਂ ਜਾਣਗੀਆਂ।

Short URL:tvp http://bit.ly/2Jk0EnC

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab