ਕੈਨੇਡਾ ਦੇ ਸੂਬੇ ਅਲਬਰਟਾ ‘ਚ ਪੀ.ਆਰ. ਲੈਣੀ ਹੁਣ ਹੋਵੇਗੀ ਔਖੀ | NEWS...

ਕੈਨੇਡਾ ਦੇ ਸੂਬੇ ਅਲਬਰਟਾ ‘ਚ ਪੀ.ਆਰ. ਲੈਣੀ ਹੁਣ ਹੋਵੇਗੀ ਔਖੀ | NEWS Now |

SHARE

ਕੈਨੇਡਾ ਦੇ ਸੂਬੇ ਅਲਬਰਟਾ ਨੇ 14 ਜੂਨ ਤੋਂ ਪੀ. ਆਰ ਦੇਣ ਦੇ ਨਿਯਮਾਂ ‘ਚ ਵੱਡੇ ਬਦਲਾਅ ਕੀਤੇ ਹਨ। ਇਨ੍ਹਾਂ ਕਾਨੂੰਨਾਂ ਦਾ ਸਭ ਤੋਂ ਵੱਡਾ ਅਸਰ ਇੱਥੇ ਪੜਾਈ ਕਰਨ ਵਾਲੇ ਵਿਦਿਆਰਥੀਆਂ ‘ਤੇ ਪਵੇਗਾ, ਕਿਉਂਕਿ ਇੱਥੇ ਦੀ ਨਾਗਰਿਕਤਾ ਲੈਣ ਵਾਲਿਆਂ ‘ਚ ਵੱਡੀ ਗਿਣਤੀ ਵਿਦਿਆਰਥੀ ਵਰਗ ਦੀ ਹੈ। ਇਮੀਗ੍ਰੇਸ਼ਨ ਵਕੀਲਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹੁਣ ਨਵੀਂ ‘ਅਲਬਰਟਾ ਆਪਰਚਿਊਨਟੀ ਸਟ੍ਰੀਮ’ ਜਾਂ ਏ.ਓ.ਐੱਸ. ਸ਼੍ਰੇਣੀ ਬਣਾ ਦਿੱਤੀ ਗਈ ਹੈ। ਮੂਲ ਰੂਪ ਵਿੱਚ ਅਲਬਰਟਾ ਇਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਨੂੰ ਅਮਰੀਕਾ ਦੀ ਤਰਜ਼ ‘ਤੇ “ਅਲਬਰਟਾ ਫ਼ਸਟ” ਬਣਾ ਦਿੱਤਾ ਗਿਆ ਹੈ। ਹੁਣ ਅਲਬਰਟਾ ਦੇ ਸਖਤ ਕਾਨੂੰਨਾਂ ਕਾਰਨ ਇੱਥੇ ਪੱਕੇ ਹੋਣਾ ਔਖਾ ਹੋ ਜਾਵੇਗਾ। ਜਿਹੜੇ ਵਿਦਿਆਰਥੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਕਰ ਰਹੇ ਹਨ ਪਰ ਕੰਮ ਉਨ੍ਹਾਂ ਨੇ ਰੀਟੇਲ ਸਟੋਰਾਂ ਜਾਂ ਰੈਸਟੋਰੈਂਟਾਂ ਵਿੱਚ ਸੁਪਰਵਾਈਜ਼ਰ ਦੇ ਤੌਰ ‘ਤੇ ਕੀਤਾ ਹੈ, ਉਹ ਵੀ ਪੀ.ਆਰ. ਵਾਸਤੇ ਯੋਗ ਨਹੀਂ ਮੰਨੇ ਜਾਣਗੇ, ਕਿਉਂਕਿ ਕੰਮ ਉਨ੍ਹਾਂ ਦੀ ਪੜਾਈ ਨਾਲ ਸੰਬੰਧਤ ਨਹੀਂ ਕੀਤਾ ਹੋਵੇਗਾ। ਛੇ ਮਹੀਨਿਆਂ ਦੇ ਤਜ਼ਰਬੇ ਦੇ ਬਾਅਦ ਵਿਦਿਆਰਥੀਆਂ ਨੂੰ ਫਾਈਲ ਲਗਾਉਣ ਸਮੇਂ ਅੰਗਰੇਜ਼ੀ ਦਾ ਟੈੱਸਟ ਵੀ ਦੇਣਾ ਪਵੇਗਾ। ਇਸ ਤੋਂ ਪਹਿਲਾਂ ਅਲਬਰਟਾ ‘ਚ ਪੱਕੀ ਨਾਗਰਿਕਤਾ ਲੈਣੀ ਬਾਕੀ ਸੂਬਿਆਂ ਨਾਲੋਂ ਸੌਖੀ ਮੰਨੀ ਜਾਂਦੀ ਸੀ ਅਤੇ ਵਿਦਿਆਰਥੀ ਪੜਾਈ ਪੂਰੀ ਕਰ ਕੇ ਕਿਸੇ ਵੀ ਖਿੱਤੇ ‘ਚ ਕੰਮ ਕਰਕੇ ਦੋ ਤਨਖਾਹਾਂ ਦੇ ਚੈੱਕ ਲਗਾ ਕੇ ਫਾਇਲ ਕਰਦੇ ਸਨ। ਹੁਣ ਅਜਿਹਾ ਨਹੀਂ ਹੋਵੇਗਾ।

Short URL:tvp http://bit.ly/2MEYWiP

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab