ਦੁਨੀਆ ਦੇ ਸਭ ਤੋਂ ਵੱਡੇ ਦੁਸ਼ਮਣਾਂ ਦੀ ਪਹਿਲੀ ਮੁਲਾਕਾਤ | NEWS Now...

ਦੁਨੀਆ ਦੇ ਸਭ ਤੋਂ ਵੱਡੇ ਦੁਸ਼ਮਣਾਂ ਦੀ ਪਹਿਲੀ ਮੁਲਾਕਾਤ | NEWS Now |

SHARE

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਇਤਿਹਾਸਕ ਮੁਲਾਕਾਤ ਸਿੰਗਾਪੁਰ ‘ਚ ਹੋਈ। ਇਹ ਬੈਠਕ ਤਕਰੀਬਨ 50 ਮਿੰਟ ਚੱਲੀ। ਦੋਹਾਂ ਨੇਤਾਵਾਂ ਨੇ ਆਪਸ ‘ਚ ਹੱਥ ਮਿਲਾ ਕੇ ਇਤਿਹਾਸਕ ਮੁਲਾਕਾਤ ਦੀ ਸ਼ੁਰੂਆਤ ਕੀਤੀ। ਉੱਥੇ ਹੀ ਹੋਟਲ ‘ਚ ਮੁਲਾਕਾਤ ਲਈ ਅੰਦਰ ਜਾਣ ਤੋਂ ਪਹਿਲਾਂ ਕਿਮ ਅਤੇ ਟਰੰਪ ਨੇ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ। ਟਰੰਪ ਨੇ ਇਸ ਦੌਰਾਨ ਕਿਹਾ ਕਿ ਉਹ ਬਹੁਤ ਹੀ ਚੰਗਾ ਮਹਿਸੂਸ ਕਰ ਰਹੇ ਹਨ। ਉਮੀਦ ਹੈ ਕਿ ਇਹ ਮੁਲਾਕਾਤ ਜ਼ਬਰਦਸਤ ਰੂਪ ਨਾਲ ਕਾਮਯਾਬ ਰਹੇਗੀ। ਇਹ ਸਾਡੇ ਲਈ ਬਹੁਤ ਹੀ ਸਨਮਾਨਜਨਕ ਹੈ ਅਤੇ ਇਸ ‘ਚ ਕੋਈ ਸ਼ੱਕ ਨਹੀਂ ਕਿ ਸਾਡੇ ਵਿਚਕਾਰ ਚੰਗੇ ਸੰਬੰਧ ਸਥਾਪਤ ਹੋਣਗੇ। ਉਥੇ ਹੀ ਕਿਮ ਨੇ ਵੀ ਟਰੰਪ ਨੂੰ ਸੰਬੋਧਤ ਕਰਦੇ ਹੋਏ ਕਿਹਾ, ”ਤੁਹਾਡੇ ਨਾਲ ਮਿਲਣਾ ਸੌਖਾ ਨਹੀਂ ਸੀ, ਬੈਠਕ ਦੀ ਰਾਹ ‘ਚ ਕਈ ਰੋੜੇ ਸਨ।ਅਸੀਂ ਕਈ ਰੁਕਾਵਟਾਂ ਨੂੰ ਪਾਰ ਕੀਤਾ ਅਤੇ ਅੱਜ ਅਸੀਂ ਇੱਥੇ ਹਾਂ”

Short URL:tvp http://bit.ly/2HGggjm

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab