Pak Family Released | ਅੰਮ੍ਰਿਤਸਰ ਜੇਲ੍ਹ ‘ਚ ਜਨਮੀ ਹੀਨਾ ਪਾਕਿਸਤਾਨ ਰਵਾਨਾ |

Pak Family Released | ਅੰਮ੍ਰਿਤਸਰ ਜੇਲ੍ਹ ‘ਚ ਜਨਮੀ ਹੀਨਾ ਪਾਕਿਸਤਾਨ ਰਵਾਨਾ |

SHARE

ਅੰਮ੍ਰਿਤਸਰ ਜੇਲ੍ਹ ‘ਚ ਜਨਮੀ ਹੀਨਾ ਅੱਜ ਆਪਣੀ ਮਾਂ ਅਤੇ ਮਾਸੀ ਨਾਲ ਆਪਣੇ ਮੁਲਕ ਪਾਕਿਸਤਾਨ ਰਵਾਨਾ ਹੋ ਗਈ।  ਸਾਲ 2006 ‘ਚ ਸਮਝੌਤਾ ਐਕਸਪ੍ਰੈੱਸ ਰਾਹੀਂ ਭਾਰਤ ਪਹੁੰਚੀ ਪਾਕਿਸਤਾਨੀ ਨਾਗਰਿਕ ਫਾਤਿਮਾ ਅਤੇ ਮੁਮਤਾਜ ਨੂੰ ਹੈਰੋਇਨ ਤਸਕਰੀ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਗਈ ਸੀ।  ਫਾਤਿਮਾ ਨੇ ਜੇਲ੍ਹ ‘ਚ ਹੀ ਹੀਨਾ ਨੂੰ ਜਨਮ ਦਿੱਤਾ।  ਇਨ੍ਹਾਂ ਦੀ ਰਿਹਾਈ ਅੰਮ੍ਰਿਤਸਰ ਦੀ ਵਕੀਲ ਨਵਜੋਤ ਕੌਰ ਚੱਬਾ ਦੀਆਂ ਕੋਸ਼ਿਸ਼ਾਂ ਸਦਕਾ ਸੰਭਵ ਹੋ ਸਕੀ।  ਵਕੀਲ ਨਵਜੋਤ ਕੌਰ ਨੇ ਪਾਕਿਸਤਾਨੀ ਮਹਿਲਾਵਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਚਿਠੀ ਲਿਖੀ ਸੀ। ਜਿਸ ਤੋਂ ਬਾਅਦ ਅੱਜ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।  ਵਤਨ ਵਾਪਸੀ ਤੋਂ ਪਹਿਲਾਂ ਫਾਤਿਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਾਰਨ ਅੱਜ ਉਹ ਆਪਣੇ ਮੁਲਕ ਵਾਪਿਸ ਪਰਤ ਰਹੀ ਏ। ਉਸਨੇ ਭਾਰਤ ਨੂੰ ਸਲਾਮ ਕਰਦਿਆਂ ਮਦਦ ਕਰਨ ਲਈ ਵਕੀਲ ਨਵਜੋਤ ਕੌਰ ਦਾ ਵੀ ਧੰਨਵਾਦ ਕੀਤਾ। 

Short URL:tvp http://bit.ly/2iUTeyG