ਬੈਂਕ ਮੈਨੇਜ਼ਰ ਨੇ ਮਾਰੀ ਤੀਜੀ ਮੰਜ਼ਿਲ ਤੋਂ ਛਾਲ, ਕਾਰ ‘ਤੇ ਡਿੱਗਣ ਨਾਲ...

ਬੈਂਕ ਮੈਨੇਜ਼ਰ ਨੇ ਮਾਰੀ ਤੀਜੀ ਮੰਜ਼ਿਲ ਤੋਂ ਛਾਲ, ਕਾਰ ‘ਤੇ ਡਿੱਗਣ ਨਾਲ ਬਚੀ ਜਾਨ

SHARE

ਪੰਚਕੂਲਾ ਦੇ ਸੈਕਟਰ ਪੰਜ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਤੀਜੀ ਮੰਜ਼ਿਲ ਤੋਂ ਇਕ ਮੈਨੇਜਰ ਨੇ ਛਲਾਂਗ ਲਗਾ ਦਿੱਤੀ।  ਮੈਨੇਜਰ ਨੇ ਛਲਾਂਗ ਲਗਾਉਣ ਤੋਂ ਪਹਿਲਾਂ ਬੈਂਕ ਅੰਦਰ ਕਾਫੀ ਤੋੜ ਭੰਨ ਵੀ ਕੀਤੀ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਮੈਨੇਜਰ ਤੀਜੀ ਮੰਜਿਲ ਤੋਂ ਛਲਾਂਗ ਲਗਾਉਂਦਾ ਨਜ਼ਰ ਆ ਰਿਹਾ ਹੈ। ਮੈਨੇਜਰ ਬੈਂਕ ਦੇ ਥੱਲੇ ਖੜੀ ਇਕ ਕਾਰ ‘ਤੇ ਡਿੱਗਿਆ, ਜਿਸ ਨਾਲ ਕਾਰ ਦੇ ਸ਼ੀਸ਼ੇ ਟੁੱਟ ਕੇ ਦੂਰ ਦੂਰ ਤੱਕ ਖਿਲਰ ਗਏ। ਆਸੇ ਪਾਸੇ ਮੌਜੂਦ ਲੋਕਾਂ ਨੇ ਇਸ ਮੈਨੇਜਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ।  ਉਸਦੇ ਸਿਰ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਵੱਜੀਆਂ ਹਨ।  ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।  ਤੁਹਾਨੂੰ ਦੱਸ ਦਈਏ ਕਿ ਜੱਦ ਮੈਨੇਜਰ ਨੇ ਛਲਾਂਗ ਮਾਰੀ ਤਾਂ ਲੋਕ ਸਿਰਫ ਵੀਡੀਓ ਬਣਾਉਣ ਵਿਚ ਜੁਟੇ ਰਹੇ, ਕਿਸੇ ਨੇ ਵੀ ਉਸਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।

Short URL:tvp http://bit.ly/2sTvZHy

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab