ਪਹਿਲਾਂ ਮਾਰੀ ਗੋਲੀ ਤੇ ਫੇਰ ਦਿੱਤਾ ਸਾਜਸ਼ ਨੂੰ ਅੰਜਾਮ

ਪਹਿਲਾਂ ਮਾਰੀ ਗੋਲੀ ਤੇ ਫੇਰ ਦਿੱਤਾ ਸਾਜਸ਼ ਨੂੰ ਅੰਜਾਮ

SHARE

ਲੁਧਿਆਣਾ: ਲੁਧਿਆਣਾ ‘ਚ ਚਿੱਟੇ ਦਿਨ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਤੋਂ ਬੇਖੋਫ ਨਕਾਬਪੋਸ਼ ਲੁਟੇਰਿਆਂ ਨੇ ਇੱਕ ਜਵੇਲਰ ਸ਼ਾਪ ਦੇ ਮਾਲਕ ਨੂੰ ਗੋਲੀ ਮਾਰਕੇ ਜ਼ਖਮੀ ਕਰਨ ਮਗਰੋਂ ਪੰਜਾਹ ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣਿਆਂ ‘ਤੇ ਹੱਥ ਸਾਫ ਕਰ ਦਿੱਤਾ। ਮੋਕੇ ‘ਤੇ ਪੁੱਜੀ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਦੀ ਵੀਡਿਓ ਕੈਦ ਹੋਈ ਹੈ ਜਿਸਦੇ ਆਧਾਰ ‘ਤੇ ਪੁਲਿਸ ਕਾਰਵਾਈ ਕਰ ਰਹੀ ਹੈ। ਫਿਲਹਾਲ ਵਰਮਾ ਜਵੇਲਰ ਸ਼ਾਪ ਦੇ ਮਾਲਕ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਏ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

Short URL:tvp http://bit.ly/2krLrZK