ਪੁਲਿਸ ਸਾਹਮਣੇ ਗੁੰਡਾਗਰਦੀ, ਪਬਲਿਕ ਨੂੰ ਪਹੁੰਚਾਇਆ ਨੁਕਸਾਨ, ਲਾਠੀਚਾਰਜ ਕਰਕੇ ਪੁਲਿਸ ਨੇ ਹਾਲਾਤ...

ਪੁਲਿਸ ਸਾਹਮਣੇ ਗੁੰਡਾਗਰਦੀ, ਪਬਲਿਕ ਨੂੰ ਪਹੁੰਚਾਇਆ ਨੁਕਸਾਨ, ਲਾਠੀਚਾਰਜ ਕਰਕੇ ਪੁਲਿਸ ਨੇ ਹਾਲਾਤ ਸੰਭਾਲੇ

SHARE

ਪਟਿਆਲਾ: ਬੱਸਾਂ ਦੇ ਸ਼ੀਸੇ ਤੌੜਦੇ ਅਤੇ ਆਮ ਲੋਕਾਂ ਨਾਲ ਕੁੱਟਮਾਰ ਕਰਦੇ ਇਨ੍ਹਾਂ ਲੋਕਾਂ ਦਾ ਰੋਸ ਪਟਿਆਲਾ ਦੀ ਪੁਲਿਸ ਨਾਲ ਹੈ। ਬੀਤੀ ਰਾਤ ਨੌਜਵਾਨਾਂ ਦੇ ਦੋ ਧੜ੍ਹਿਆਂ ਚ ਹੋਏ ਵਿਵਾਦ ਤੋਂ ਬਾਅਦ ਪਾਰਸ ਦੀ ਮੌਤ ਹੋ ਗਈ ਜਦਕਿ ਉਸਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ। ਇਨਸਾਫ ਦੀ ਮੰਗ ਕਰਦੇ ਮ੍ਰਿਤਕ ਪਾਰਸ ਦੇ ਸਾਥੀਆਂ ਵੱਲੋਂ ਰਜਿੰਦਰਾ ਹਸਪਤਾਲ ਅੱਗੇ ਦਿੱਤੇ ਧਰਨੇ ਦੌਰਾਨ ਗੁੱਸਾ ਇੰਨਾ ਵੱਧ ਗਿਆ ਕਿ ਉਨ੍ਹਾਂ ਨੇ ਬੱਸਾਂ ਅਤੇ ਆਮ ਲੋਕਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਪੁਲਿਸ ਨਾਲ ਹੱਥਾਪਾਈ ਵੀ ਕੀਤੀ ਗਈ। ਪੁਲਿਸ ਨੂੰ ਲਾਠੀਚਾਰਜ ਲਈ ਮਜਬੂਰ ਕੀਤਾ। ਆਮ ਲੋਕਾਂ ਦਾ ਇਨ੍ਹਾਂ ਨੁਕਸਾਨ ਕਰਕੇ ਆਪਣਾ ਰੋਸ ਜਤਾਉਣ ਵਾਲੇ ਭੜਕੇ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਡੂੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹਰਵਿੰਦਰ ਸਿੰਘ ਮੁਤਾਬਕ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਲਿਆ ਜਾਵੇਗਾ।
ਗੁੰਡਾਗਰਦੀ ਦੀਆਂ ਹੱਦਾਂ ਪਾਰ ਕਰਦੀ ਮੁੱਖਮੰਤਰੀ ਦੇ ਹਲਕੇ ਪਟਿਆਲਾ ਦੀਆਂ ਇਨ੍ਹਾਂ ਤਸਵੀਰਾਂ ਨੇ ਇੱਕ ਵਾਰ ਫਿਰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਸਵਾਲਾਂ ਦੇ ਕਟਿਹਰੇ ‘ਚ ਖੜ੍ਹਾ ਕੀਤਾ ਹੈ।

Short URL:tvp http://bit.ly/2tvGu5q

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab