ਬਾਬਾ ਰਾਮਦੇਵ ਨੂੰ ਰਾਸ਼ਟਰਪਤੀ ਬਣਾਉਣ ਦੀ ਮੰਗ!

ਬਾਬਾ ਰਾਮਦੇਵ ਨੂੰ ਰਾਸ਼ਟਰਪਤੀ ਬਣਾਉਣ ਦੀ ਮੰਗ!

SHARE
ਸੌਸ਼ਲ ਮੀਡਿਆ ‘ਤੇ RSS ਲੀਡਰ ਨੇ ਰਾਮਦੇਵ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਉਣ ਦੀ ਕੀਤੀ ਮੰਗ

Lukhnow: ਯੂ.ਪੀ ਵਿਧਾਨਸਭਾ ਚੋਣਾਂ ‘ਚ ਜਿੱਤ ਮਗਰੋਂ ਯੋਗੀ ਆਦਿਤਯਨਾਥ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਹੁਣ RSS ਲੀਡਰ ਹੁਣ ਬਾਬਾ ਰਾਮਦੇਵ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਉਣਾ ਚਾਹੁੰਦੇ ਹਨ।

ਯੂ.ਪੀ ਚੋਣਾਂ ‘ਚ ਯੋਗੀ ਆਦਿਯਨਾਥ ਨੂੰ ਜਿਤਾਉਣ ਪਿੱਛੇ ਅਹਿਮ ਰੋਲ ਨਿਭਾਉਣ ਵਾਲੇ ਰਾਘਵੇਂਦਰ ਵਰਮਾ ਨੇ ਫੇਸਬੁੱਕ ‘ਤੇ ਇੱਕ ਸਟੇਟਸ ਪੋਸਟ ਕੀਤਾ ਜਿਸ ‘ਚ ਉਹਨ੍ਹਾਂ ਮੰਗ ਕੀਤੀ ਕਿ ਭਾਰਤ ਦਾ ਰਾਸ਼ਟਰਪਤੀ ਬਾਬਾ ਰਾਮਦੇਵ ਹੋਣਾ ਚਾਹੀਦਾ ਹੈ। ਰਾਘਵੇਂਦਰ ਵਰਮਾ ਦੀ ਪੋਸਟ ਤੋਂ ਬਾਅਦ ਕਈ ਲੋਕਾਂ ਨੇ ਇਸ ਨਾਲ ਹਾਮੀ ਵੀ ਭਰੀ।

ਦੱਸਣਯੋਗ ਹੈ ਕਿ ਨਰਿੰਦਰ ਮੌਦੀ ਦੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਉੱਪਰ ਭਾਰਤ ਦਾ ਭਗਵਾਂਕਰਨ ਕਰਨ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਲੱਗ ਰਹੇ ਹਨ, ਜਿਸ ਕਾਰਨ ਕਈ ਪਾਸਿਓਂ ਉਹਨਾਂ ਨੂੰ ਮੁਖਾਲਫਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

Short URL:tvp http://bit.ly/2o1NiBF