ਐਲਬਰਟਾ ਦੀ ਜੇਲ੍ਹ ’ਚੋਂ 4 ਕੈਦੀ ਫਰਾਰ

ਐਲਬਰਟਾ ਦੀ ਜੇਲ੍ਹ ’ਚੋਂ 4 ਕੈਦੀ ਫਰਾਰ

ਕੁਝ ਦੇਰ ਮਗਰੋਂ ਇੱਕ ਨੂੰ ਕੀਤਾ ਕਾਬੂ, ਤਿੰਨ ਅਜੇ ਵੀ ਪਕੜ ਤੋਂ ਬਾਹਰ

SHARE

Alberta: ਮੰਗਲਵਾਰ ਸਵੇਰੇ ਸਵਾ 12 ਵਜੇ ਤਿੰਨ ਕੈਦੀ ਐਲਬਰਟਾ ਦੀ ਜੇਲ੍ਹ ’ਚੋਂ ਫਰਾਰ ਹੋ ਗਏ। ਐਲਬਰਟਾ ਸੈਂਟਰਲ ਪੁਲਿਸ ਰੈੱਡ ਡੀਅਰ ਰਿਮਾਂਡ ਸੈਂਟਰ ’ਚੋਂ ਫਰਾਰ ਹੋਏ ਤਿੰਨ ਕੈਦੀਆਂ ਨੂੰ ਲੱਭਣ ’ਚ ਲੱਗੀ ਹੋਈ ਹੈ। ਜੋ ਕਿ ਰੈੱਡ ਡੀਅਰ ਦੇ ਡਾਊਨਟਾਊਨ ’ਚ 4720 49 ਸਟਰੀਟ ’ਤੇ ਸਥਿਤ ਹੈ। ਕੁੱਲ 4 ਕੈਦੀ ਫਰਾਰ ਹੋਏ ਸਨ, ਪਰ ਇੱਕ ਨੂੰ ਪੁਲਿਸ ਨੇ ਨਾਲ ਹੀ ਕਾਬੂ ਕਰ ਲਿਆ ਤੇ ਤਿੰਨ ਫਰਾਰ ਹੋ ਗਏ। ਇਹ ਕੈਦੀ ਇੱਕ ਖਿੜਕੀ ਨੂੰ ਤੋੜ ਕੇ ਫਰਾਰ ਹੋਏ ਹਨ। ਜੇਲ੍ਹ ਤੋਂ ਬਾਹਰ ਇੱਕ ਵਿਅਕਤੀ ਨੇ ਕੈਦੀਆਂ ਨੂੰ ਫਰਾਰ ਹੁੰਦੇ ਹੋਏ ਦੇਖਿਆ ਤੇ ਪ੍ਰਸਾਸ਼ਨ ਨੂੰ ਜਾਕਣਾਰੀ ਦਿੱਤੀ।

ਤਿੰਨ ਕੈਦੀਆਂ ‘ਚੋਂ ਇੱਕ 26 ਸਾਲਾ ਕਿਊਇਨ ਰੁਸੇਲ ਪੀਟਰਸਨ, ਦੂਜਾ 28 ਸਾਲਾ ਡੈਲੇਸ ਐਲਬਰਟ ਰੇਨ ਤੇ ਤੀਸਰਾ 52 ਸਾਲਾ ਡਗਲਸ ਬਰੇਨ ਪਾਵਰ ਹੈ। ਪੀਟਰਸਨ ਨੂੰ 1 ਸਤੰਬਰ 2017 ਵਾਲੇ ਦਿਨ ਜੇਲ੍ਹ ’ਚ ਡੱਕਿਆ ਗਿਆ ਸੀ, ਜਿਸ ’ਤੇ ਨਸ਼ਾ, ਹਥਿਆਰ, ਗੈਰਕਾਨੂੰਨੀ ਜਾਇਦਾਦ ਸਬੰਧੀ ਕਈ ਤਰ੍ਹਾਂ ਦੇ ਮਾਮਲੇ ਦਰਜ ਸਨ। ਪੀਟਰਸਨ ਨੂੰ 440 ਦਿਨ ਲਈ ਜੇਲ੍ਹ ਹੋਈ ਸੀ।

Quinn Russel Peterson,26ਰੇਨ ਦੀ 6 ਜੂਨ 2018 ਵਾਲੇ ਦਿਨ 30 ਦਿਨ ਲਈ ਜੇਲ੍ਹ ਦੀ ਸਜ਼ਾ ਸ਼ੁਰੂ ਹੋਈ। ਜਿਸ ’ਤੇ ਪੁਲਿਸ ਅਧਿਕਾਰੀ ਨਾਲ ਹੱਥੋ-ਪਾਈ ਤੇ ਅਦਾਲਤ ’ਚ ਪੇਸ਼ ਨਾ ਹੋਣ ਦੇ ਮਾਮਲੇ ਦਰਜ ਸਨ।

Dallas Albert Rain,28ਪਾਵਰ ਨੂੰ 9 ਮਾਰਚ 2018 ਵਾਲੇ ਦਿਨ ਜੇਲ੍ਹ ’ਚ ਭੇਜਿਆ ਗਿਆ ਸੀ, ਜਿਸਦੀ ਸਜ਼ਾ 150 ਦਿਨ ਲਈ ਸੀ। ਪਾਵਰ ’ਤੇ ਜਾਇਦਾਦ ਚੋਰੀ ਕਰਨ, ਨਸ਼ਿਆਂ ਨਾਲ ਸਬੰਧਤ ਤੇ ਹੋਰ ਕਈ ਗੰਭੀਰ ਮਾਮਲੇ ਦਰਜ ਸਨ।

Douglas Brian Power,52ਆਰ.ਸੀ.ਐੱਮ.ਪੀ. ਨੇ ਜਨਤਾ ਨੂੰ ਕਿਹੈ ਕਿ ਇਨ੍ਹਾਂ ਕੈਦੀਆਂ ਬਾਰੇ ਜੇਕਰ ਕੋਈ ਵੀ ਜਾਕਣਾਰੀ ਮਿਲਦੀ ਹੈ ਤਾਂ 911 ’ਤੇ ਫੋਨ ਕਰਕੇ ਤੁਰੰਤ ਦੱਸਿਆ ਜਾਵੇ ਜਾਂ ਫਿਰ ਜੇਲ੍ਹ ਪ੍ਰਸਾਸ਼ਨ ਨਾਲ 403-343-5575 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਐਲਬਰਟਾ ਜਸਟਿਸ ਤੇ ਸਾਲਿਸਟਰ ਜਨਰਲ ਨੇ ਇੱਕ ਬਿਆਨ ਜਾਰੀ ਕੀਤਾ ਹੈ। ਜਿਸ ’ਚ ਕਿਹਾ ਗਿਆ ਹੈ ਕਿ ਵਿਭਾਗ ਅੰਦਰੂਨੀ ਜਾਂਚ ਸ਼ੁਰੂ ਕਰੇਗਾ, ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਭਵਿੱਖ ’ਚ ਰੋਕਿਆ ਜਾ ਸਕੇ।

Short URL:tvp http://bit.ly/2sSQa8t

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab