ਜਿਗਰ ਦੇ ਟੁਕੜੇ ਬਾਰੇ ਕੈਨੇਡਾ ਤੋਂ ਆਈ ਅਜਿਹੀ ਖ਼ਬਰ ਜਿਸਨੇ ਮਾਪਿਆਂ ਨੂੰ...

ਜਿਗਰ ਦੇ ਟੁਕੜੇ ਬਾਰੇ ਕੈਨੇਡਾ ਤੋਂ ਆਈ ਅਜਿਹੀ ਖ਼ਬਰ ਜਿਸਨੇ ਮਾਪਿਆਂ ਨੂੰ ਜ਼ਿੰਦਗੀ ਭਰ ਦਾ ਦਿੱਤਾ ਦਰਦ

SHARE

ਇਕ ਮਾਂ ਦੀਆਂ ਅੱਖਾਂ ਚੋਂ ਨਿਕਲ ਰਹੇ ਇਹ ਹੰਝੂ … ਸ਼ਾਇਦ ਹੀ ਕਦੀ ਥੰਮ ਪਾਉਣ| ਹੋਣੀ ਨੇ ਇੰਨਾ ਵੱਡਾ ਕਹਿਰ ਢਾਇਆ ਏ ਕਿ ਜਲੰਧਰ ਦਾ ਇਹ ਪਰਿਵਾਰ ਡੂੰਘੇ ਸਦਮੇ ਵਿਚ ਏ| ਦੋ ਦਿਨ ਪਹਿਲਾਂ ਆਪਣੇ ਪੁੱਤਰ ਸਹਿਜ ਜੁਨੇਜਾ ਦੀ ਪੜਾਈ ਲਈ ਖੁਦ ਸਾਰਾ ਪਰਿਵਾਰ ਦਿੱਲੀ ਗਿਆ ਅਤੇ ਉਸਨੂੰ ਕੈਨੇਡਾ ਭੇਜਿਆ| ਕੈਨੇਡਾ ਪਹੁੰਚ ਕੇ ਸਹਿਜ ਨੇ ਆਪਣੀ ਮਾਂ ਅਤੇ ਪਿਤਾ ਨਾਲ ਗੱਲ ਕੀਤੀ| ਰਾਤ ਸੁੱਤਾ ਅਤੇ ਫਿਰ ਨਹੀਂ ਜਾਗਿਆ| ਸਹਿਜ ਵਾਹਿਗੁਰੂ ਦੇ ਕਦਮਾਂ ਵਿਚ ਜਾ ਵਿਰਾਜਿਆ| ਇਹ ਖਬਰ ਜਦ ਪਰਿਵਾਰ ਨੂੰ ਮਿਲੀ ਤਾਂ ਘਰ ਚੀਖਾਂ ਪੁਕਾਰਾਂ ਨਾਲ ਗੁੰਝ ਉੱਠਿਆ| ਸਹਿਜ ਦੀ ਮਾਂ ਨੇ ਭਾਰਤ ਸਰਕਾਰ ਤੋਂ ਪੁੱਤਰ ਦੀ ਲਾਸ਼ ਮੰਗਵਾਉਣ ਦੀ ਅਪੀਲ ਕੀਤੀ ਏ, ਇਹ ਮਾਂ ਆਪਣੇ ਜਿਗਰ ਦੇ ਟੁੱਕੜੇ ਨੂੰ ਆਖਿਰੀ ਵਾਰ ਵੇਖਣਾ ਚਾਹੁੰਦੀ ਏ

Short URL:tvp http://bit.ly/2D2qf0I