ਰਾਖੀ ਸਾਵੰਤ ਨਹੀਂ ਹੋਈ ਅਜੇ ਗ੍ਰਿਫਤਾਰ

ਰਾਖੀ ਸਾਵੰਤ ਨਹੀਂ ਹੋਈ ਅਜੇ ਗ੍ਰਿਫਤਾਰ

SHARE
ਗੈਰ ਜਮਾਨਤੀ ਵਾਰੰਟ ਨਾਲ ਮੁੰਬਈ ‘ਚ ਲੱਭ ਰਹੀ ਹੈ ਲੁਧਿਆਣਾ ਪੁਲਿਸ

Mumbai/Ludhiana: ਭਗਵਾਨ ਵਾਲਮੀਕੀ ਤੇ ਗ਼ਲਤ ਟਿੱਪਣੀ ਕਰਨ ਦੇ ਰੋਸ ਵੱਜੋਂ ਲੁਧਿਆਣਾ ਵਾਲਮੀਕੀ ਸਮਾਜ ਦੇ ਨੌਜਵਾਨਾਂ ਨੇ ਰਾਖੀ ਸਾਵੰਤ ਦਾ ਪੁਤਲਾ ਫੁਕਿਆ। ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਰਾਖੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।

ਦੱਸਣਯੋਗ ਹੈ ਕਿ ਲੁਧਿਆਣਾ ਦੀ ਅਦਾਲਤ ਨੇ ਰਾਖੀ ਸਾਵੰਤ ਦੇ ਖਿਲਾਫ ਇੱਕ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੈ। ਇਸ ਗੈਰ ਜਮਾਨਤੀ ਵਾਰੰਟ ਨੂੰ ਲੈ ਕੇ ਲੁਧਿਆਣਾ ਪੁਲਿਸ ਦੀਆਂ ਟੀਮਾਂ ਰਾਖੀ ਨੂੰ ਗ੍ਰਿਡਤਾਰ ਕਾਰਨ ਲਈ ਮੁੰਬਈ ਚ ਛਾਪੇਮਾਰੀ ਕਰ ਰਹੀਆਂ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਨੁਸਾਰ ਅਜੇ ਰਾਖੀ ਦੀ ਗ੍ਰਿਫਤਾਰੀ ਸੰਭਵ ਨਹੀਂ ਹੋ ਸਕੀ ਹੈ।

Short URL:tvp http://bit.ly/2nZ9L2Y