ਗੁਰੂ ਨਾਨਕ ਦੇਵ ਜੀ ਵੀ ਤਾਂ ਗਾਉਦੇਂ ਸਨ: ਗੁਰਮੀਤ ਰਾਮ ਰਹੀਮ

ਗੁਰੂ ਨਾਨਕ ਦੇਵ ਜੀ ਵੀ ਤਾਂ ਗਾਉਦੇਂ ਸਨ: ਗੁਰਮੀਤ ਰਾਮ ਰਹੀਮ

SHARE

Jalandhar: ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਨੇ ਫਿਲਮਾਂ ‘ਚ ਕਲਾਕਾਰੀ ਕੀਤੇ ਜਾਣ ਤੇ ਉਠ ਰਹੇ ਸਵਾਲਾਂ ਦਾ ਜਵਾਬ ਦਿੱਤਾ ਹੈ।ਪਰ ਜੋ ਜਵਾਬ ਉਨਾਂ੍ਹ ਦਿੱਤਾ ਹੈ ਉਹ ਆਪਣੇ ਆਪ ‘ਚ ਵੱਡਾ ਸਵਾਲ ਹੈ। ਸਿਰਸਾ ਮੁੱਖੀ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਵੀ ਗਾਇਆ ਕਰਦੇ ਸਨ ਤੇ ਲੋਕਾਂ ਨੂੰ ਜਾਗਰੂਕ ਕਰਦੇ ਸਨ ਤੇ ਉਹ ਵੀ ਐਕਟਿੰਗ ਰਾਹੀਂ ਭਟਕੀ ਨੋਜਵਾਨੀ ਨੂੰ ਰਾਹੇ ਪਾ ਰਹੇ ਸਨ।

ਹਾਂਲਾਕਿ ਰਾਮ ਰਹੀਮ ਨੇ ਮੁੜ ਆਪਣੇ ਆਪ ਨੂੰ ਦੁਰੁਸੱਤ ਕਰਦਿਆ ਕਿਹਾ ਕਿ ਉਹ ਆਪਣੇ ਆਪ ਦਾ ਕਿਸੇ ਮਹਾਪੁਰਖ ਨਾਲ ਮੇਲ ਨਹੀਂ ਕਰ ਰਹੇ ਪਰ ਫਿਲਮਾਂ ਰਾਹੀਂ ਉਹ ਸਿਰਫ ਸਮਾਜ ਨੂੰ ਸੇਧ ਹੀ ਦੇ ਰਹੇ ਹਨ। ਰਾਮ-ਰਹੀਮ ਅੱਜ ਜਲੰਧਰ ‘ਚ ਆਪਣੀ ਨਵੀਂ ਫਿਲਮ ਦੀ ਪ੍ਰਮੋਸ਼ਨ ਮੋਕੇ ਵੀਡੀਓ ਕਾਂਨਫਰੈਂਸਿੰਗ ਰਾਹੀਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹ ਸਨ।

Short URL:tvp http://bit.ly/2pHvJI0