ਰੇਪ ਪੀੜਿਤਾ ਦੇ ਹੱਕ ‘ਚ ਆਈ ਸਤਿਕਾਰ ਕਮੇਟੀ; ਦੋਸ਼ੀਆਂ ਦੀ ਗ੍ਰਿਫਤਾਰੀ ਤੱਕ...

ਰੇਪ ਪੀੜਿਤਾ ਦੇ ਹੱਕ ‘ਚ ਆਈ ਸਤਿਕਾਰ ਕਮੇਟੀ; ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਕਰਤਾਰਪੁਰ ਥਾਣੇ ‘ਚ ਲਗਾਇਆ ਮੋਰਚਾ 

SHARE
ਕਰਤਾਰਪੁਰ|  ਬੀਤੀ 2 ਜੂਨ ਨੂੰ ਨੇੜਲੇ ਪਿੰਡ ਨਾਹਰਪੁਰ ‘ਚ 15.6 ਸਾਲ੍ਹਾਂ ਨਾਬਾਲਿਗ ਲੜਕੀ ਨਾਲ ਹੋਏ ਸਾਮੂਹਿਕ ਜਬਰ ਜਿਨਾਹ ਮਾਮਲੇ ‘ਚ ਕਰਤਾਰਪੁਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ਼ ਸਤਿਕਾਰ ਕਮੇਟੀ ਪੰਜਾਬ ਨੇ ਮੋਰਚਾ ਖੋਲ ਦਿੱਤਾ ਹੈ. ਕਰੀਬ ਛੇ ਦਿਨਾਂ ਤੋਂ ਕਰਤਾਰਪੁਰ ਪੁਲਿਸ ਦੋਸ਼ੀਆਂ ਤੱਕ ਪਹੁੰਚ ਨਹੀਂ ਸਕੀ ਹੈ ਜਦਕਿ ਪੀੜਿਤ ਪਰਿਵਾਰ ਦਾ ਦੋਸ਼ ਹੈ ਕਿ ਬਲਾਤਕਾਰੀ ਪਿੰਡ ‘ਚ ਸ਼ਰੇਆਮ ਘੁੰਮਦੇ ਵੇਖੇ ਗਏ ਹਨ ਜਿਨ੍ਹਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ. ਪੀੜਿਤ ਮਜਦੂਰ ਪਰਿਵਾਰ ਪਿਛਲੇ ਪੰਜ ਦਿਨਾਂ ਤੋਂ ਕਰਤਾਰਪੁਰ ਪੁਲਿਸ ਥਾਣੇ ਦੇ ਗੇੜ੍ਹੇ ਕਢ ਰਿਹਾ ਹੈ.
ਪਿਛਲੇ ਪੰਜ ਦਿਨਾਂ ਤੋਂ ਰੇਪ ਪੀੜਿਤ ਪਰਿਵਾਰ ਇਸੇ ਤਰ੍ਹਾਂ ਕਰਤਾਰਪੁਰ ਥਾਣੇ ਦੇ ਗੇੜ੍ਹੇ ਕਢ ਰਿਹਾ ਹੈ.
ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਸਤਿਕਾਰ ਕਮੇਟੀ ਪੰਜਾਬ ਦੇ ਆਗੂ ਬਲਬੀਰ ਸਿੰਘ ਮੂਛਲ ਦੀ ਅਗੁਵਾਈ ਵਿਚ ਸਿੰਘਾਂ ਨੇ ਕਰਤਾਰਪੁਰ ਪੁਲਿਸ ਥਾਣੇ ‘ਚ ਧਰਨਾ ਲਗਾ ਦਿੱਤਾ ਹੈ. ਸ. ਮੂਛਲ ਨੇ ਦੱਸਿਆ ਕਿ ਬਲਾਤਕਾਰੀਆਂ ਦੀ ਗ੍ਰਿਫਤਾਰੀ ਤੱਕ ਇਹ ਧਰਨਾ ਕਾਇਮ ਰਹੇਗਾ. ਉਨ੍ਹਾਂ ਨਾਲ ਹੀ ਦੱਸਿਆ ਕਿ ਵੱਖ ਵੱਖ ਜੱਥੇਬੰਦੀਆਂ ਤੋਂ ਵੱਡੀ ਗਿਣਤੀ ‘ਚ ਸੰਗਤਾਂ ਇਸ ਧਰਨੇ ‘ਚ ਸ਼ਾਮਿਲ ਹੋਣ ਲਈ ਪਹੁੰਚ ਰਹੀਆਂ ਹਨ.
ਦੂਜੇ ਪਾਸੇ ਥਾਣਾ ਕਰਤਾਰਪੁਰ ਦੇ ਮੁਖੀ ਪਰਮਜੀਤ ਸਿੰਘ ਪਹਿਲ੍ਹਾਂ ਤਾਂ ਕੈਮਰੇ ਅੱਗੇ ਕੁੱਝ ਵੀ ਬੋਲਣ ਤੋਂ ਝਿਜਕਦੇ ਰਹੇ ਤੇ ਜਦ ਕੈਮਰਾ ਆਨ ਕਰਕੇ ਸਵਾਲ ਕੀਤਾ ਗਿਆ ਤਾਂ ਉਹ ਜਾਂਚ ਜਾਰੀ ਹੋਣ ਦੀ ਗੱਲ ਕਹਿ ਕੇ ਸਵਾਲਾਂ ਤੋਂ ਟਾਲਾ ਵੱਟਦੇ ਨਜਰ ਆਏ. ਕਿਸੇ ਤਰ੍ਹਾਂ ਦੇ ਦਬਾਅ ਦੀ ਗੱਲ ਨੂੰ ਉਨ੍ਹਾਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਲਿਆ ਜਾਵੇਗਾ.
ਕਰਤਾਰਪੁਰ ਪੁਲਿਸ ਖ਼ਿਲਾਫ਼ ਲਗਾਏ ਇਸ ਧਰਨੇ ‘ਚ ਪੀੜਿਤ ਪਰਿਵਾਰ ਦੇ ਨਾਲ ਸਿੱਖ ਸੰਗਤਾਂ ਤੇ ਪਿੰਡ ਨਾਹਰਪੁਰ ਦੇ ਵਸਨੀਕ ਮੌਜੂਦ ਹਨ.
Short URL:tvp http://bit.ly/2M81A0f

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab