ਵਧ ਰਹੀ ਮਹਿੰਗਾਈ ਦਰਮਿਆਨ ਹੇਠਾਂ ਡਿੱਗੇ ਇਨ੍ਹਾਂ ਘਰਾਂ ਦੇ ਰੇਟ

ਵਧ ਰਹੀ ਮਹਿੰਗਾਈ ਦਰਮਿਆਨ ਹੇਠਾਂ ਡਿੱਗੇ ਇਨ੍ਹਾਂ ਘਰਾਂ ਦੇ ਰੇਟ

ਸਪੈਕੁਲੇਸ਼ਨ ਟੈਕਸ ਬਣਿਆ ਰੇਟ ਹੇਠਾਂ ਡਿੱਗਣ ਦਾ ਕਾਰਨ

SHARE

Vancouver: ਬੀ.ਸੀ. ‘ਚ ਲਗਾਇਆ ਗਿਆ ਨਵਾਂ ਟੈਕਸ ਕੁਝ ਘਰਾਂ ਦੇ ਰੇਟ ਹੇਠਾਂ ਡਿੱਗਣ ਦਾ ਕਾਰਨ ਬਣ ਰਿਹਾ ਹੈ। ਰੌਇਲ ਲਿਪੇਜ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਜਿਸ ਰਾਹੀਂ ਦੱਸਿਆ ਗਿਆ ਹੈ ਕਿ ਸਪੈਕੁਲੇਸ਼ਨ ਟੈਕਸ ਦਾ ਛੁੱਟੀਆਂ ਬਿਤਾਉਣ ਲਈ ਬਣਾਏ ਗਏ ਘਰਾਂ ਦੇ ਰੇਟ ’ਤੇ ਕਿੰਨਾ ਤੇ ਕਿਸ ਤਰੀਕੇ ਅਸਰ ਪਿਆ ਹੈ। ਜਿਸ ਸਬੰਧੀ ਇੱਕ ਉਦਾਹਰਣ ਵੀ ਦਿੱਤੀ ਗਈ ਹੈ, ਕਿ ਜਿਸ ਘਰ ਦਾ ਬ੍ਰਿਟਿਸ਼ ਕੋਲੰਬੀਆ ’ਚ ਪਿਛਲੇ ਸਾਲ ਰੇਟ 546,444 ਡਾਲਰ ਸੀ, ਉਸ ’ਚ 2.8 ਫ਼ੀਸਦ ਤੱਕ ਦੀ ਗਿਰਾਵਟ ਆਈ ਹੈ, ਤੇ ਰੇਟ 531,333 ਡਾਲਰ ਹੀ ਰਹਿ ਗਿਆ ਹੈ।
ਜਿਕਰਯੋਗ ਹੈ ਕਿ ਅੱਜ ਦੇ ਸਮੇਂ ਬੀ.ਸੀ. ’ਚ ਘਰਾਂ ਦੇ ਰੇਟ ਲਗਾਤਾਰ ਵਧ ਹੀ ਰਹੇ ਹਨ। ਇੱਥੋਂ ਤੱਕ ਕਿ ਘਰ ਖਰੀਦਣਾ ਹਰ ਇੱਕ ਲਈ ਚੁਣੌਤੀ ਹੀ ਬਣਿਆ ਹੋਇਆ ਹੈ। ਪਰ ਛੁੱਟੀਆਂ ਬਿਤਾਉਣ ਲਈ ਬਣਾਏ ਗਏ ਘਰਾਂ ਦੇ ਰੇਟ ਕਿਉਂ ਡਿੱਗ ਰਹੇ ਹਨ। ਇਸਦਾ ਕਾਰਨ ਹੈ ਸਪੈਕੁਲੇਸ਼ਨ ਟੈਕਸ। ਇੱਥੇ ਹੁਣ ਸਭ ਤੋਂ ਪਹਿਲਾਂ ਸਪੈਕੁਲੇਸ਼ਨ ਟੈਕਸ ਬਾਰੇ ਜਾਣਨਾ ਜਰੂਰੀ ਹੈ।

ਕੀ ਹੈ ਸਪੈਕੁਲੇਸ਼ਨ ਟੈਕਸ ?
ਬੀ.ਸੀ. ਸਰਕਾਰ ਨੇ 2018-19 ਦਾ ਬਜਟ ਪੇਸ਼ ਕਰਨ ਮੌਕੇ ਇਹ ਟੈਕਸ ਲਗਾਇਆ ਸੀ। ਜੋ ਕਿ ਉਨ੍ਹਾਂ ਘਰਾਂ ’ਤੇ ਲਗਾਇਆ ਗਿਆ ਹੈ ਜੋ ਖਾਲੀ ਪਏ ਹਨ। ਜਿਨ੍ਹਾਂ ਘਰਾਂ ਦੀ ਵਰਤੋਂ ਰਹਿਣ ਲਈ ਨਹੀਂ ਹੋ ਰਹੀ। ਯਾਨੀ ਘਰ ਖਾਲੀ ਰੱਖਣ ’ਤੇ ਹਰ ਮਹੀਨੇ ਇੱਕ ਟੈਕਸ ਭਰਨਾ ਪਵੇਗਾ, ਜਿਸਨੂੰ ਸਪੈਕੁਲੇਸ਼ਨ ਟੈਕਸ ਦਾ ਨਾਮ ਦਿੱਤਾ ਗਿਆ ਹੈ।

ਕਿਉਂ ਲਗਾਇਆ ਗਿਆ ਸਪੈਕੁਲੇਸ਼ਨ ਟੈਕਸ ?
ਬ੍ਰਿਟਿਸ਼ ਕੋਲੰਬੀਆ ਦੇ ਵੱਡੇ ਸ਼ਹਿਰ ਇਸ ਸਮੇਂ ਬੇਘਰ ਲੋਕਾਂ ਦੀ ਸਮੱਸਿਆ ਨਾਲ ਜੁਝ ਰਹੇ ਹਨ। ਵੱਡੀ ਗਿਣਤੀ ’ਚ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਕਿਰਾਏ ’ਤੇ ਰਹਿਣ ਲਈ ਵੀ ਘਰ ਨਹੀਂ ਮਿਲ ਰਹੇ। ਪਰ ਕੁਝ ਲੋਕ ਜੋ ਘਰ ਲੈ ਸਕਦੇ ਹਨ ਉਨ੍ਹਾਂ ਕੋਲ਼ ਇੱਕ ਤੋਂ ਜ਼ਿਆਦਾ ਘਰ ਹਨ ਜਾਂ ਫਿਰ ਉਹ ਆਪਣਾ ਘਰ ਛੱਡ ਕੇ ਕਿਤੇ ਹੋਰ ਰਹਿ ਰਹੇ ਹਨ। ਖਾਲੀ ਪਏ ਘਰ ਬੇਘਰਾਂ ਨੂੰ ਕਿਰਾਏ ’ਤੇ ਦੇ ਦਿੱਤੇ ਜਾਣ, ਇਸੇ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਨੇ ਸਪੈਕੁਲੇਸ਼ਨ ਟੈਕਸ ਲਗਾਇਆ ਹੈ, ਤਾਂ ਜੋ ਟੈਕਸ ਤੋਂ ਬਚਣ ਲਈ ਲੋਕ ਆਪਣੇ ਘਰ ਨੂੰ ਖਾਲੀ ਨਾ ਰੱਖਣ ਤੇ ਕਿਸੇ ਬੇਘਰ ਨੂੰ ਰਹਿਣ ਲਈ ਸਿਰ ’ਤੇ ਛੱਤ ਮਿਲ ਜਾਵੇ।

ਟੈਕਸ ਦਾ ਘਰਾਂ ਦੇ ਰੇਟ ’ਤੇ ਕਿਵੇਂ ਪਿਆ ਅਸਰ ?
ਹੁਣ ਜਿਨ੍ਹਾਂ ਲੋਕਾਂ ਨੇ ਇੱਕ ਤੋਂ ਜ਼ਿਆਦਾ ਘਰ ਰੱਖੇ ਹੋਏ ਹਨ, ਜਾਂ ਫਿਰ ਉਨ੍ਹਾਂ ਨੇ ਕੁਝ ਥਾਵਾਂ ’ਤੇ ਸਿਰਫ਼ ਛੁੱਟੀਆਂ ਬਿਤਾਉਣ ਲਈ ਘਰ ਲਏ ਹੋਏ ਹਨ ਤੇ ਉਹ ਆਪਣੇ ਘਰਾਂ ਨੂੰ ਕਿਰਾਏ ’ਤੇ ਨਹੀਂ ਦੇਣਾ ਚਾਹੁੰਦੇ, ਉਹ ਲੋਕ ਸਪੈਕੁਲੇਸ਼ਨ ਟੈਕਸ ਤੋਂ ਬਚਣ ਲਈ ਆਪਣੇ ਘਰਾਂ ਨੂੰ ਵੇਚ ਰਹੇ ਹਨ। ਇਨ੍ਹਾਂ ਘਰਾਂ ਨੂੰ ਵੇਚ ਦੇਣ ਦੀ ਜਲਦੀ ਰੇਟ ਘੱਟ ਹੋਣ ਦਾ ਕਾਰਨ ਬਣ ਗਈ ਹੈ।

ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਮੈਟਰੋ ਵੈਨਕੂਵਰ ’ਚ ਇਸ ਸਮੇਂ 4000 ਦੇ ਕਰੀਬ ਬੇਘਰ ਲੋਕ ਹਨ। ਜਿਨ੍ਹਾਂ ’ਚ 27 ਫ਼ੀਸਦ ਔਰਤਾਂ ਦੀ ਗਿਣਤੀ ਸ਼ਾਮਲ ਹੈ। ਇਹ ਗਿਣਤੀ ਸਿਰਫ਼ ਇੱਕ ਸ਼ਹਿਰ ਦੀ ਹੈ। ਜਦਕਿ ਪੂਰੇ ਬੀ.ਸੀ. ਬੇਘਰ ਲੋਕਾਂ ਦੀ ਗਿਣਤੀ ਕਾਫ਼ੀ ਚਿੰਤਾਜਨਕ ਹੈ।

Short URL:tvp http://bit.ly/2JkqcAS

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab