RSS Leader Ravinder Gosain shot dead in Ludhiana

RSS Leader Ravinder Gosain shot dead in Ludhiana

SHARE

Ludhiana: RSS Leader Ravinder Gosain shot dead in Ludhiana near his house. The killers are captured in Closed circuit cameras. Gosain died at the spot.

ਪੰਜਾਬ ਦੇ ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਏ। ਲੁਧਿਆਣਾ ‘ਚ ਆਰ.ਐੱਸ.ਐੱਸ. ਦੀ ਸ਼ਾਖਾ ਤੋਂ ਪਰਤ ਰਹੇ ਭਾਜਪਾ ਆਗੂ ਰਵਿੰਦਰ ਗੋਸਾਈਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਣਪਛਾਤੇ ਹਮਲਾਵਰਾਂ ਨੇ ਗੋਸਾਈ ਨੂੰ ਉਸ ਵਕਤ ਗੋਲੀਆਂ ਮਾਰੀਆਂ ਜਦ ਉਹ ਆਪਣੇ ਘਰ ਅੰਦਰ ਦਾਖ਼ਲ ਹੋ ਰਹੇ ਸਨ। ਘਟਨਾ ਤੋਂ ਬਾਅਦ ਮੌਕੇ ‘ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਰ.ਐੱਨ.ਢੋਕੇ ਅਤੇ ਹੋਰਨਾਂ ਪੁਲਿਸ ਅਧਿਕਾਰੀਆਂ ਸਮੇਤ ਆਰ.ਐੱਸ.ਐੱਸ ਤੇ ਭਾਜਪਾ ਨਾਲ ਜੁੜੇ ਲੋਕ ਵੀ ਪਹੁੰਚ ਗਏ ਨੇ।

ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਜਲੰਧਰ ‘ਚ ਆਰ.ਐੱਸ.ਐੱਸ ਦੇ ਆਗੂ ਜਗਦੀਸ਼ ਗਗਨੇਜਾ ਦਾ ਵੀ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ।  ਪੁਲਿਸ ਅਜੇ ਤੱਕ ਉਸ ਮਾਮਲੇ ‘ਚ ਕਿਸੇ ਨੂੰ ਵੀ ਕਾਬੂ ਨਹੀਂ ਕਰ ਸਕੀ ਤੇ ਹੁਣ ਰਵਿੰਦਰ ਗੋਸਾਈ ‘ਤੇ ਹਮਲਾ ਕਰ ਉਨ੍ਹਾਂ ਦੀ ਜਾਨ ਲੈ ਲਈ ਗਈ।  ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਗਮ ਅਤੇ ਗੁੱਸੇ ਦੀ ਲਹਿਰ ਏ।

For latest Punjabi news log on to http://tvpunjab.com/
YouTube: https://www.youtube.com/TvPunjab
Twitter: https://twitter.com/tvpunjab
Facebook: https://www.facebook.com/TvPunjabOfficial/
Instagram: https://www.instagram.com/tvpunjab/

Short URL:tvp http://bit.ly/2kX38AG