ਸਾਡੀ ਰਸੋਈ ‘ਚ 10 ਰੁਪਏ ਦੀ ਥਾਲੀ!

ਸਾਡੀ ਰਸੋਈ ‘ਚ 10 ਰੁਪਏ ਦੀ ਥਾਲੀ!

SHARE

Fazilka: ਪੰਜਾਬ ਦੇ ਲੋਕਾਂ ਨੂੰ 5 ਰੁਪਏ ਖਰਚ ਕੇ ਪੇਟਭਰ ਖਾਣਾ ਦੇਣ ਦਾ ਕੈਪਟਨ ਸਰਕਾਰ ਦਾ ਵਾਅਦਾ ਤਾਂ ਪੂਰਾ ਨਹੀਂ ਹੋਵੇਗਾ, ਪਰ ਫਾਜਿਲਕਾ ‘ਚ ਹੁਣ ਲੋਕਾਂ ਨੂੰ ਦਸ ਰੁਪਏ ‘ਚ ਢਿਡਭਰ ਖਾਣਾ ਮਿਲਣਾ ਸ਼ੁਰੂ ਹੋ ਗਿਆ ਹੈ।

ਰੈੱਡਕ੍ਰਾਸ ਤੇ ਜਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ ‘ਸਾਡੀ ਰਸੋਈ’ ਨਾਮਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿੱਥੇ ਗਰੀਬ ਵਰਗ ਦੇ ਲੋਕਾਂ ਨੂੰ ਮਹਿਜ ਦਸ ਰੁਪਏ ਖਰਚ ਕੇ ਇੱਕ ਥਾਲੀ ਦਿਤੀ ਜਾ ਰਹੀ ਹੈ।

ਇਸ ਸਪੈਸ਼ਲ ਥਾਲੀ ‘ਚ ਇੱਕ ਸਬਜੀ, ਦਾਲ, ਚਾਵਲ ਤੇ ਚਾਰ ਰੋਟੀਆਂ ਦਿੱਤੀਆਂ ਜਾ ਰਹੀਆਂ ਹਨ। ਫਾਜਿਲਕਾ ਦੀ ਡੀਸੀ ਈਸ਼ਾ ਕਾਲੀਆ ਵੱਲੋਂ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਇਸ ਰਸੋਈ ਨੂੰ ਛੇ ਔਰਤਾਂ ਚਲਾਉਣਗੀਆਂ ਅਤੇ ਇਸਦਾ ਸਾਰਾ ਖਰਚ ਰੈੱਡਕ੍ਰਾਸ ਵੱਲੋਂ ਚੁੱਕਿਆ ਗਿਆ ਹੈ।

ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਸਫਲ ਹੋਣ ‘ਤੇ ਪੈਕਿੰਗ ਦੀ ਸਹੂਲਤ ਵੀ ਜਲਦ ਹੀ ਆਰੰਭੀ ਜਾਵੇਗੀ। ਫਾਜਿਲਕਾ ‘ਚ ਸ਼ੁਰੂ ਕੀਤੀ ਗਈ ਸਾਡੀ ਰਸੋਈ ਸਵੇਰ ਦਸ ਵਜੇ ਤੋਂ ਦੁਪਿਹਰ ਤਿੰਨ ਵਜੇ ਤੱਕ ਖੁੱਲਿਆ ਕਰੇਗੀ।

Meal for Rs 10 in Saadi Rasoi Fazilka

Short URL:tvp http://bit.ly/2p5YCB1