Sachin Tendulkar’s bio-Movie Trailer launched

Sachin Tendulkar’s bio-Movie Trailer launched

SHARE

Mumbai: ਕ੍ਰਿਕਟ ਦੇ ਭਗਵਾਨ ਦੇ ਤੌਰ ਤੇ ਜਾਣੇ ਜਾਂਦੇ ਲੇਜੇਂਡਰੀ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਦੀ ਜ਼ਿੰਦਗੀ ਤੇ ਆਧਾਰਿਤ ਬਾਇਓਪਿਕ ‘Sachin – A Billion Dreams’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 2 ਮਿੰਟ 13 ਸੈਕਿੰਡ ਦੀ ਇਸ ਵੀਡਿਓ ਵਿਚ ਦਰਸ਼ਕਾਂ ਨੂੰ ਸਚਿਨ ਦੀ ਜ਼ਿੰਦਗੀ ਦੇ ਅਣਛੂਹੇ ਪਹਿਲੂ ਦੇਖਣ ਨੂੰ ਮਿਲਣਗੇ। ਫਿਲਮ ਦੇ ਟ੍ਰੇਲਰ ਨੂੰ ਯੂ ਟਿਊਬ ਚੈਨਲ 200 ਨਾਟ ਆਉਟ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਸਚਿਨ ਤੇਂਦੁਲਕਰ ਦੀ ਬਾਇਓਪਿਕ ਵਿਚ ਸਚਿਨ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਵੀ ਦਿਖਾਈ ਦੇਣਗੇ..

ਇਸ ਫਿਲਮ ਵਿਚ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਸਚਿਨ ਦਾ ਕ੍ਰਿਕਟ ਦਾ ਸਫਰ ਸ਼ੁਰੂ ਹੋਇਆ ਅਤੇ ਜ਼ਾਹਿਰ ਹੈ ਕਿ ਦਰਸ਼ਕਾਂ ਨੂੰ ਸਚਿਨ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਅਜਿਹੀਆਂ ਗੱਲ੍ਹਾਂ ਪਤਾ ਚਲ੍ਹਨਗੀਆਂ ਜੋ ਦਰਸ਼ਕ ਹਮੇਸ਼ਾਂ ਤੋਂ ਜਾਣਨਾ ਚਾਹੁੰਦੇ ਹਨ। ਏ.ਆਰ ਰਹਿਮਾਨ ਦੁਆਰਾ ਇਸ ਫਿਲਮ ਦਾ ਸੰਗੀਤ ਦਿੱਤਾ ਗਿਆ ਹੈ। ਇਹ ਫਿਲਮ 26 ਮਈ ਨੂੰ ਰਿਲੀਜ਼ ਹੋਵੇਗੀ। 90 ਦੇ ਦਸ਼ਕ ਵਿਚ ਲੋਕਾਂ ਦਾ ਸਚਿਨ ਲਈ ਦੀਵਾਨਾਪਣ ਅਤੇ ਉਨ੍ਹਾਂ ਦੇ ਕ੍ਰਿਕਟ ਪ੍ਰਤੀ ਜੁਨੂੰਨ ਨੂੰ ਟ੍ਰੇਲਰ ਵਿਚ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ। ਸਚਿਨ ਦੇ ਫੈਨਜ਼ ਵਿਚ ਇਸ ਫਿਲਮ ਦੇ ਰਿਲੀਜ਼ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

 

“Sachin – A Billion Dreams” is a biographical documentary film based on the life of Sachin Tendulkar, written and directed by James Erskine, produced by Ravi Bhagchandka and Carnival Motion Pictures. Cricket legend Sachin Tendulkar’s bio-Movie Trailer has been launched. Sachin is respected as god of cricket.

Short URL:tvp http://bit.ly/2p46yCQ

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab