ਕੀ ਸ਼ਰਮਸਾਰ ਹੋਣਗੇ ਅਕਾਲੀ ?, ਉਮੀਦਵਾਰ ਦਾ ਪਤੀ ਨਜਾਇਜ਼ ਸ਼ਰਾਬ ਸਣੇ ਗ੍ਰਿਫਤਾਰ

ਕੀ ਸ਼ਰਮਸਾਰ ਹੋਣਗੇ ਅਕਾਲੀ ?, ਉਮੀਦਵਾਰ ਦਾ ਪਤੀ ਨਜਾਇਜ਼ ਸ਼ਰਾਬ ਸਣੇ ਗ੍ਰਿਫਤਾਰ

SHARE

ਬਰਨਾਲਾ: ਪੰਜਾਬ ‘ਚ ਅਕਾਲੀ ਦਲ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਦੀ ਏ ਤੇ ਇਸ ਪੰਥਕ ਪਾਰਟੀ ਦੇ ਕਾਰੇ ਇਨ੍ਹਾਂ ਦਾਅਵਿਆਂ ਨੂੰ ਕੋਈ ਹੋਰ ਹੀ ਰੂਪ ਦੇ ਰਹੇ ਹਨ। ਬਰਨਾਲਾ ਦੇ ਨਗਰ ਪੰਚਾਇਤ ਚੋਣਾਂ ‘ਚ ਅਕਾਲੀ ਦਲ ਪਾਰਟੀ ਦੀ ਉਮੀਦਵਾਰ ਬੀਬੀ ਹਰਜਿੰਦਰ ਕੌਰ ਦਾ ਪਤੀ ਮੱਖਣ ਸਿੰਘ ਪੁਲਿਸ ਨੇ ਨਜਾਇਜ਼ ਸ਼ਰਾਬ ਸਣੇ ਕਾਬੂ ਕਰਲਿਆ। ਮੱਖਣ ਸਿੰਘ ਕੋਲੋਂ 420 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ।
ਦੂਜੇ ਪਾਸੇ ਮੱਖਣ ਸਿੰਘ ਨੇ ਇੱਕ ਨਵੀਂ ਹੀ ਕਹਾਣੀ ਬਣਾ ਲਈ। ਦੋਸ਼ੀ ਮੱਖਣ ਸਿੰਘ ਦੀ ਮੰਨੀਏ ਤਾਂ ਉਨ੍ਹਾਂ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ ਜਦਕਿ ਬਰਾਮਦ ਹੋਈ ਸ਼ਰਾਬ ਠੇਰੇਦਾਰਾਂ ਦੀ ਹੈ।

Short URL:tvp http://bit.ly/2zfKtov