ਭਾਰਤ, ਚੀਨ, ਵੀਅਤਨਾਮ ਦੇ ਇਨ੍ਹਾਂ ਨਾਗਰਿਕਾਂ ਲਈ ਕੈਨੇਡਾ ਆਉਣਾ ਹੋਇਆ ਸੌਖਾ

ਭਾਰਤ, ਚੀਨ, ਵੀਅਤਨਾਮ ਦੇ ਇਨ੍ਹਾਂ ਨਾਗਰਿਕਾਂ ਲਈ ਕੈਨੇਡਾ ਆਉਣਾ ਹੋਇਆ ਸੌਖਾ

ਆਈ.ਆਰ.ਸੀ.ਸੀ. ਵੱਲੋਂ ਐੱਸ.ਡੀ.ਐੱਸ. ਪ੍ਰੋਗਰਾਮ ਲਾਂਚ

SHARE

Toronto: ਆਈ.ਆਰ.ਸੀ.ਸੀ. ਯਾਨੀ ਇਮੀਗਰੇਸ਼ਨ, ਰਫਿਊਜੀ ਤੇ ਸਿਟੀਜ਼ਨਸ਼ਿੱਪ ਕੈਨੇਡਾ ਵੱਲੋਂ ਵੱਧ ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ, ਤਾਂ ਕਿ ਕੌਮਾਂਤਰੀ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ’ਚ ਆਉਣ। ਕੌਮਾਂਤਰੀ ਵਿਦਿਆਰਥੀਆਂ ਵੱਲੋਂ ਲਗਾਈਆਂ ਜਾਂਦੀਆਂ ਐਪਲੀਕੇਸ਼ਨਸ ਦੀ ਪ੍ਰਕਿਰਿਆ ਨੂੰ ਹੋਰ ਵੀ ਸੌਖਾਲ਼ਾ ਬਣਾਉਣ ਲਈ ਆਈ.ਆਰ.ਸੀ.ਸੀ. ਨੇ ਐੱਸ.ਡੀ.ਐੱਸ. ਪ੍ਰੋਗਰਾਮ ਜਾਰੀ ਕੀਤਾ ਹੈ। ਜਿਸ ਤਹਿਤ ਭਾਰਤ, ਚੀਨ, ਵੀਅਤਨਾਮ ਤੇ ਫਿਲੀਪੀਨਸ ਤੋਂ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ। ਇਨ੍ਹਾਂ ਦੇਸ਼ਾਂ ’ਚ ਜਹਿੜੇ ਵਿਦਿਆਰਥੀ ਵਿੱਤੀ ਤੌਰ ’ਤੇ ਮਜਬੂਤ ਹੋਣ ਦੇ ਨਾਲ ਹੀ ਪੜ੍ਹਾਈ ਲਈ ਲੋੜੀਂਦੀ ਭਾਸ਼ਾ ’ਤੇ ਵੀ ਪਕੜ ਰੱਖਦੇ ਹਨ ਉਨ੍ਹਾਂ ਨੂੰ ਕੈਨੇਡਾ ਵੱਲੋਂ ਬਹੁਤ ਹੀ ਵਧੀਆ ਮੌਕਾ ਦਿੱਤਾ ਜਾ ਰਿਹਾ ਹੈ।
ਆਈ.ਆਰ.ਸੀ.ਸੀ. ਵੱਲੋਂ ਐੱਸ.ਡੀ.ਐੱਸ. ਪ੍ਰੋਗਰਾਮ ਨੂੰ ਅਫਰੀਕਾ, ਕੀਨੀਆ ਤੇ ਹੋਰ ਦੇਸ਼ਾਂ ਲਈ ਲਾਗੂ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਸੈਨੇਗਲ ਦੇ ਵਿਦਿਆਰਥੀਆਂ ਨੂੰ ਵੀ ਕੈਨੇਡਾ ’ਚ ਪੜ੍ਹਨ ਆਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ, ਤਾਂ ਕਿ ਫਰੈਂਚ ਭਾਸ਼ਾ ਬੋਲਣ ਵਾਲੇ ਵਿਦਿਆਰਥੀ ਵੀ ਇੱਥੇ ਪੜ੍ਹਨ ਲਈ ਆਉਣ।
ਹੁਣ ਗੱਲ ਇਹ ਕਿ ਐੱਸ.ਡੀ.ਐੱਸ. ਤਹਿਤ ਐਪਲੀਕੇਸ਼ਨ ਲਗਾਉਣ ਲਈ ਕੀ ਕੁਝ ਚਾਹੀਦਾ ਹੋਵੇਗਾ। ਇਸ ਪ੍ਰੋਗਰਾਮ ਤਹਿਤ ਫਾਈਲ ਲਗਾਉਣ ਵਾਲੇ ਵਿਦਿਆਰਥੀਆਂ ਨੂੰ ਆਈਲੈੱਟਸ ’ਚ ਹੋਰ ਵੀ ਜ਼ਿਆਦਾ ਬੈਂਡ ਲੈਣੇ ਪੈਣਗੇ। ਆਈਲੈੱਟਸ ਬੈਂਡ ਦੀ ਮੰਗ ਸਟੱਡੀ ਪਰਮਿਟ ਨਾਲੋਂ ਵਧਾ ਦਿੱਤੀ ਗਈ ਹੈ।

ਕੀ ਹੈ ਐੱਸ.ਡੀ.ਐੱਸ. ਪ੍ਰੋਗਰਾਮ ?
ਐੱਸ.ਡੀ.ਐੱਸ. ਯਾਨੀ ਸਟੂਡੈਂਟ ਡਾਇਰੈਕਟ ਸਟਰੀਮ। ਇਸ ਪ੍ਰੋਗਰਾਮ ਤਹਿਤ ਵੀਜ਼ਾ ਲਗਵਾਉਣ ਲਈ ਕੈਨੇਡਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਵਧੀਆ ਮੌਕਾ ਦਿੱਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਫਾਈਲ ਲਗਾਉਣ ਵਾਲ਼ੇ ਵਿਦਿਆਰਥੀਆਂ ਨੂੰ ਕੈਨੇਡਾ ’ਚ ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਇੱਥੇ ਪੱਕੇ ਹੋਣ ਲਈ ਫਾਇਦਾ ਹੋ ਸਕਦਾ ਹੈ। ਜਿਸ ਤਹਿਤ ਵਿਦਿਆਰਥੀ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਫ਼ਾਈਲ ਲਗਾ ਕੇ ਕੈਨੇਡਾ ਦੀ ਪੱਕੀ ਰਿਹਾਇਸ਼ ਵੀ ਲੈ ਸਕਣਗੇ। ਐੱਸ.ਡੀ.ਐੱਸ. ਰਾਹੀਂ ਫਾਈਲ ਲਗਾਉਣ ਵਾਲੇ ਵਿਦਿਆਰਥੀਆਂ ਦੀ ਸਾਰੀ ਪ੍ਰਕਿਰਿਆ ਵੀ ਤੇਜੀ ਨਾਲ ਤੇ ਬਹੁਤ ਹੀ ਸੌਖਾਲੇ ਤਰੀਕੇ ਨਾਲ ਹੋਵੇਗੀ।

ਐੱਸ.ਡੀ.ਐੱਸ. ਪ੍ਰੋਗਰਾਮ ਤਹਿਤ ਫਾਈਲ ਲਗਾਉਣ ਦੇ ਫਾਇਦੇ
• ਵੀਜ਼ਾ ਲੱਗਣ ਲਈ ਪ੍ਰਕਿਰਿਆ ਤੇਜ਼ ਹੋਵੇਗੀ
• ਕਾਗਜ਼ੀ ਕੰਮ ਜ਼ਿਆਦਾ ਨਹੀਂ ਹੋਵੇਗਾ
• ਐੱਸ.ਡੀ.ਐੱਸ. ਤਹਿਤ ਆਉਂਦੇ ਕਾਲਜਾਂ ’ਚ ਹੀ ਦਾਖ਼ਲਾ ਮਿਲੇਗਾ
• ਕੈਨੇਡਾ ’ਚ ਪੱਕੇ ਹੋਣ ਲਈ ਪ੍ਰਕਿਰਿਆ ਸੌਖਾਲੀ ਹੋਵੇਗੀ


ਐੱਸ.ਡੀ.ਐੱਸ. ਤਹਿਤ ਫਾਈਲ ਲਗਾਉਣ ਲਈ ਸ਼ਰਤਾਂ
• Full-Time ਪ੍ਰੋਗਰਾਮ ਤਹਿਤ ਹੀ ਦਾਖ਼ਲਾ ਲੈਣਾ ਪਵੇਗਾ
• ਆਈਲੈੱਟਸ ਬੈਂਡ ਘੱਟੋ-ਘੱਟ 6 ਹੋਣੇ ਹੀ ਚਾਹੀਦੇ ਹਨ। ਹਰ ਵਿਸ਼ੇ ’ਚ 6 ਬੈਂਡ ਘੱਟੋ-ਘੱਟ ਚਾਹੀਦੇ ਹਨ।
• ਕੈਨੇਡਾ ’ਚ ਪਹਿਲੇ ਸਾਲ ਦਾ ਖ਼ਰਚਾ ਕਰਨ ਲਈ ਪਹਿਲਾਂ ਤੋਂ 10,000 ਡਾਲਰ ਜੀ.ਆਈ.ਸੀ. ਜਮ੍ਹਾਂ ਕਰਵਾਉਣੀ ਪਵੇਗੀ
• ਇੱਕ ਸਾਲ ਦੀ ਫ਼ੀਸ ਪਹਿਲਾਂ ਹੀ ਭਰਵਾਉਣੀ ਪਵੇਗੀ। ਜਿਸਦੀ ਸਲਿੱਪ ਫਾਈਲ ’ਚ ਲੱਗੇਗੀ।
• ਫਾਈਲ ਜਮ੍ਹਾਂ ਕਰਵਾਉਣ ਤੋਂ ਇੱਕ ਹਫ਼ਤਾ ਪਹਿਲਾਂ ਮੈਡੀਕਲ ਕਰਵਾਉਣਾ ਪਵੇਗਾ।


ਆਈ.ਆਰ.ਸੀ.ਸੀ. ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਪ੍ਰੋਗਰਾਮ ਦੀ ਪ੍ਰਕਿਰਿਆ ਨੂੰ ਤੇਜ਼ ਤੇ ਸੌਖਾਲ਼ਾ ਬਣਾਉਣ ਲਈ ਹੋਰ ਵੀ ਕਈ ਰਾਹ ਲੱਭੇ ਜਾ ਰਹੇ ਹਨ। ਜਿਕਰਯੋਗ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੇ ਕੈਨੇਡਾ ’ਚ ਆਉਣ ਨਾਲ ਦੇਸ਼ ਨੂੰ ਆਰਥਿਕ ਤੌਰ ’ਤੇ ਕਾਫੀ ਜ਼ਿਆਦਾ ਫਾਇਦਾ ਹੋ ਰਿਹਾ ਹੈ। ਜਿਸ ਕਰਕੇ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਹੋਰ ਜ਼ਿਆਦਾ ਉਤਸ਼ਾਹਤ ਕਰ ਰਿਹਾ ਹੈ।

Short URL:tvp http://bit.ly/2M9Bv0s

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab