ਪਹਿਲਾਂ ਕੀਤਾ ਮੂੰਹ ਕਾਲਾ, ਫਿਰ ਦਿੱਤੀ ਪੁਲਿਸ ਨੂੰ ਸ਼ਿਕਾਇਤ

ਪਹਿਲਾਂ ਕੀਤਾ ਮੂੰਹ ਕਾਲਾ, ਫਿਰ ਦਿੱਤੀ ਪੁਲਿਸ ਨੂੰ ਸ਼ਿਕਾਇਤ

SHARE

ਜਲੰਧਰ ‘ਚ ਆਪਣੀ ਰੈਲੀ ਦੌਰਾਨ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿੱਕ ਮੁੜ ਤੋਂ ਵਿਵਾਦਾਂ ‘ਚ ਘਿਰ ਗਏ ਹਨ। ਦਰਅਸਲ ਰੈਲੀ ਦੇ ਲਈ ਭਾਜਪਾ ਵੱਲੋਂ ਥਾਂ ਥਾਂ ਪੋਸਟਰ ਤੇ ਬੈਨਰ ਲਗਾਏ ਗਏ ਸਨ।  ਜਲੰਧਰ ਦੇ ਜਯੋਤੀ ਚੋਂਕ ‘ਚ ਪਹਿਲ੍ਹਾਂ ਤੋਂ ਹੀ ਲੱਗੇ ਭਗਵਾਨ ਵਾਲਮੀਕੀ ਦੇ ਬੈਨਰਾਂ ‘ਤੇ ਜਦੋਂ ਭਾਜਪਾ ਵੱਲੋਂ ਆਪਣੇ ਬੈਨਰ ਲਗਾਏ ਗਏ ਤਾਂ ਧਾਰਮਿਕ ਜੱਥੇਬੰਦੀਆਂ ਨੇ ਇਸਤੇ ਇਤਰਾਜ਼ ਜਾਹਰ ਕੀਤਾ ਤੇ ਰੋਸ ਪੂਰਵਕ ਭਾਜਪਾ ਪ੍ਰਧਾਨ ਤੇ ਹੋਰਨਾਂਆਗੂਆਂ ਦੀਆਂ ਤਸਵੀਰਾਂ ‘ਤੇ ਕਾਲਿਖ ਪੋਤ ਦਿੱਤੀ।  ਵਾਲਮੀਕੀ ਸ਼ਕਤੀ ਕ੍ਰਾਂਤੀ ਸਭਾ ਦੇ ਆਗੂਆ ਨੇ ਵਿਰੋਧ ਜਾਹਰ ਕਰਦਿਆਂ ਦੱਸਿਆ ਕਿ ਪਹਿਲਾਂ ਤੋਂ ਹੀ ਲੱਗੇ ਭਗਵਾਨ ਵਾਲਮੀਕੀ ਜੀ ਦੇ ਪੋਸਟਰਾਂ ‘ਤੇ ਭਾਜਪਾ ਨੇ ਜਦੋਂ ਆਪਣੇ ਬੈਨਰ ਲਗਾਏ ਤਾਂ ਤਸਵੀਰ ‘ਚ ਸ਼ਵੇਤ ਮਲਿੱਕ ਦੇ ਪੈਰ ਭਗਵਾਨ ਵਾਲਮੀਕੀ ਜੀ ਵੱਲ ਕੀਤੇ ਹੋਏ ਸਨ ਜੋਕਿ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਵਾਲਮੀਕੀ ਭਾਈਚਾਰੇ ਦੇ ਆਗੂਆਂ ਵੱਲੋਂ ਪੁਲਿਸ ਨੂੰ ਇਸਦੀ ਸ਼ਿਕਾਇਤ ਕਰ ਦਿੱਤੀ ਗਈ ਹੈ।

Short URL:tvp http://bit.ly/2JARzXn

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab