ਸੁਖਬੀਰ ਦਾ ਵਿਰੋਧ ਵੀ ਨਹੀਂ ਬਦਲ ਸਕਿਆ ਲਾੜੇ ਦੇ ਇਰਾਦੇ, ਮੁਸ਼ਕਿਲਾਂ ਦੇ...

ਸੁਖਬੀਰ ਦਾ ਵਿਰੋਧ ਵੀ ਨਹੀਂ ਬਦਲ ਸਕਿਆ ਲਾੜੇ ਦੇ ਇਰਾਦੇ, ਮੁਸ਼ਕਿਲਾਂ ਦੇ ਬਾਵਜੂਦ ਕਰਵਾਇਆ ਵਿਆਹ

SHARE

ਅਕਾਲੀਆਂ ਦੇ ਧਰਨੇ ਨੇ ਕਾਂਗਰਸ ਸਰਕਾਰ ਨੂੰ ਕੋਈ ਫਰਕ ਪਾਇਆ ਹੋਵੇ, ਇਹ ਤਾਂ ਪਤਾ ਨਹੀਂ ਪਰ ਇਸ ਧਰਨੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਪਰੇਸ਼ਾਨ ਹੋਣ ਵਾਲੇ ਲੱਖਾਂ ਲੋਕਾਂ ‘ਚ ਅੰਮ੍ਰਿਤਸਰ ਦਾ ਰਹਿਣ ਵਾਲਾ ਦਿਲਪ੍ਰੀਤ ਵੀ ਸ਼ਾਮਲ ਸੀ।  ਜਿਸਦਾ ਇਸ ਧਰਨੇ ਵਾਲੇ ਦਿਨ ਹੀ ਵਿਆਹ ਸੀ।  ਦਿਲਪ੍ਰੀਤ ਦੀ ਬਰਾਤ ਲੁਧਿਆਣਾ ਜਾਣੀ ਸੀ, ਜਿਥੇ ਉਸਦੀ ਦੁਲਹਨ ਮਨਮੀਤ ਕੌਰ ਉਸਦਾ ਇੰਤਜ਼ਾਰ ਕਰ ਰਹੀ ਸੀ।  ਵਿਆਹ ਦੇ ਫੇਰਿਆਂ ਲਈ ਦੁਪਹਿਰ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ, ਪਰ ਲਾੜੇ ਅਤੇ ਉਸਦੇ ਬਰਾਤੀਆਂ ਦੀਆਂ ਗੱਡੀਆਂ ਅਕਾਲੀਆਂ ਦੇ ਜਾਮ ‘ਚ ਫਸ ਗਈਆਂ।  ਪਰ ਇਹ ਪਰੇਸ਼ਾਨੀ ਵੀ ਦਿਲਪ੍ਰੀਤ ਦਾ ਉਤਸ਼ਾਹ ਘੱਟ ਨਹੀਂ ਕਰ ਸਕੀ।  ਦਿਲਪ੍ਰੀਤ ਨੇ ਯਾਦਗਾਰ ਦੇ ਤੌਰ ‘ਤੇ ਇਸ ਪੂਰੀ ਘਟਨਾ ਦੀ ਵੀਡੀਓ ਬਣਾਈ

Short URL:tvp http://bit.ly/2BmlQc9