ਐਡਮੰਟਨ: ਅਪਾਰਟਮੈਂਟ ’ਚੋਂ ਮਿਲੀ ਲਾਸ਼, ਕਈ ਵਾਰ ਮਾਰਿਆ ਗਿਆ ਚਾਕੂ

ਐਡਮੰਟਨ: ਅਪਾਰਟਮੈਂਟ ’ਚੋਂ ਮਿਲੀ ਲਾਸ਼, ਕਈ ਵਾਰ ਮਾਰਿਆ ਗਿਆ ਚਾਕੂ

SHARE

Alberta: ਐਡਮੰਟਨ ਦੇ ਉੱਤਰ-ਪੱਛਮ ਵੱਲ ਅਪਾਰਟਮੈਂਟ ’ਚ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਵਿਅਕਤੀ ਨੂੰ ਉਦੋਂ ਤੱਕ ਚਾਕੂ ਮਾਰੇ ਗਏ ਜਦੋਂ ਤੱਕ ਉਸਦੀ ਮੌਤ ਨਹੀਂ ਹੋ ਗਈ। ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। 115 ਐਵੇਨਿਊ ਤੇ 124 ਸਟਰੀਟ ਦੇ ਇਲਾਕੇ ’ਚ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਗਿਆ ਸੀ। ਘਟਨਾ ਐਤਵਾਰ ਰਾਤ 11 ਵਜੇ ਦੀ ਹੈ। ਜਿਸ ਬਾਰੇ ਪੁਲਿਸ ਨੇ ਜਾਣਕਾਰੀ ਹੁਣ ਦਿੱਤੀ ਹੈ। ਮ੍ਰਿਤਕ ਦੀ ਉਮਰ 36 ਸਾਲ ਸੀ। ਜਿਸਦਾ ਨਾਮ ਦੱਸਣ ਤੋਂ ਪੁਲਿਸ ਨੇ ਇਨਕਾਰ ਕਰ ਦਿੱਤਾ। ਮਾਮਲੇ ’ਚ ਅਜੇ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

Short URL:tvp http://bit.ly/2JONbEm

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab