ਸੁਖਪਾਲ ਖਹਿਰਾ ਨੇ ਮਾਈਨਿੰਗ ਦੇ ਮੁੱਦੇ ‘ਤੇ ਸੂਬਾ ਸਰਕਾਰ ਨੂੰ ਘੇਰਿਆ

ਸੁਖਪਾਲ ਖਹਿਰਾ ਨੇ ਮਾਈਨਿੰਗ ਦੇ ਮੁੱਦੇ ‘ਤੇ ਸੂਬਾ ਸਰਕਾਰ ਨੂੰ ਘੇਰਿਆ

SHARE

ਮਾਈਨਿੰਗ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਜਲੰਧਰ ‘ਚ ਪ੍ਰੈਸ ਕਾਨਫ਼ਰੰਸ ਕੀਤੀ ਅਤੇ ਕੈਪਟਨ ਸਰਕਾਰ ਦੀਆਂ ਨੀਤੀਆਂ ਦੀ ਜਮਕੇ ਆਲੋਚਨਾ ਕੀਤੀ।  ਖਹਿਰਾ ਨੇ ਸਰਕਾਰ ਤੋਂ ਸਵਾਲ ਪੁੱਛਿਆ ਕਿ ਮਾਈਨਿੰਗ ਦੇ ਮੁੱਦੇ ‘ਤੇ ਉਸ ਵੇਲੇ ਹੀ ਕੰਮ ਹੋਵੇਗਾ ਜਦੋਂ ਕੈਪਟਨ ਸਾਹਿਬ ਖ਼ੁਦ ਉੱਡ ਕੇ ਦੇਖਣਗੇ? ਇਹ ਕੰਮ ਅਜੇ ਵੀ ਪਹਿਲਾ ਵਾਂਗ ਚੱਲ ਰਿਹਾ ਹੈ। ਖਹਿਰਾ ਨੇ ਮੰਗ ਕੀਤੀ ਕਿ ਉਨ੍ਹਾਂ ਲੋਕਾਂ ਦੇ ਨਾਂ ਜਨਤਕ ਕੀਤੇ ਜਾਣ ਜੋ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਹਨ। ਇਨ੍ਹਾਂ ਵਿਚ 11 ਕਾਂਗਰਸੀ ਵਿਧਾਇਕ ਤੇ ਮੰਤਰੀ ਵੀ ਸ਼ਾਮਲ ਹਨ। ਖਹਿਰਾ ਨੇ ਕਿਹਾ ਕਿ ਇਸ ਚੀਜ਼ ਨੂੰ ਰੋਕਣ ਲਈ ਆਲ ਪਾਰਟੀ ਕਮੇਟੀ ਬਣਾਈ ਜਾਵੇ, ਜੋ ਖ਼ੁਦ ਜਾ ਕੇ ਇਨ੍ਹਾਂ ਖਦਾਨਾਂ ਦੀ ਜਾਂਚ ਕਰੇ। ਉਨ੍ਹਾਂ ਨੇ ਕਿਹਾ ਕਿ ਜੋ ਇਸ ਧੰਦੇ ‘ਚ ਸ਼ਾਮਲ ਹਨ ਉਨ੍ਹਾਂ ਦੇ ਨਾਂ ਜਨਤਕ ਕੀਤੇ ਜਾਣ ਚਾਹੇ ਉਹ ਕਾਂਗਰਸੀ ਹਨ ਜਾਂ ਅਕਾਲੀ ਤੇ ਵਕਤ ਤੈਅ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਖਹਿਰਾ ਨੇ ਪੁੱਛਿਆ ਕਿ ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਕਿਸ ‘ਤੇ ਕਾਰਵਾਈ ਕੀਤੀ ਗਈ ਹੈ।

Short URL:tvp http://bit.ly/2tqhJsi

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab