ਸਰੀ ਸਿਟੀ ਕਾਊਂਸਿਲ ਨੇ ਟਰਾਂਸਲਿੰਕ ਨਾਲ ਕੀਤੇ ਦੋ ਸਮਝੌਤੇ

ਸਰੀ ਸਿਟੀ ਕਾਊਂਸਿਲ ਨੇ ਟਰਾਂਸਲਿੰਕ ਨਾਲ ਕੀਤੇ ਦੋ ਸਮਝੌਤੇ

SHARE

Vancouver: ਸਰੀ ਸਿਟੀ ਕਾਊਂਸਿਲ ਨੇ ਐੱਲ.ਆਰ.ਟੀ. ਨਾਲ ਸਬੰਧਤ ਦੋ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ।ਟਰਾਂਸਲਿੰਕ ਨਾਲ ਇਹ ਸਮਝੌਤੇ ਕੀਤੇ ਗਏ ਹਨ। ਪ੍ਰਾਜੈਕਟ ਦੇ ਪਹਿਲੇ ਪੜਾਅ ’ਚ ਖਰੀਦਦਾਰੀ ਦੀ ਗੱਲ ਵੀ ਹੋ ਗਈ ਹੈ।ਸਿਟੀ ਕਾਊਂਸਿਲ ਨੇ ਸਪੋਰਟਿਵ ਪਾਲਿਸਿਸ ਐਗਰੀਮੈਂਟ ਯਾਨੀ ਐੱਸ.ਪੀ.ਏ. ਤੇ ਸਿਟੀ ਕੰਟਰੀਬਿਊਸ਼ਨ ਐਗਰੀਮੈਂਟ ਯਾਨੀ ਸੀ.ਸੀ.ਏ. ਨੂੰ ਟਰਾਂਸਿਟ ਅਧਿਕਾਰੀਆਂ ਨਾਲ ਮਿਲ ਕੇ ਹਰੀ ਝੰਡੀ ਦੇ ਦਿੱਤੀ ਹੈ। ਸੀ.ਸੀ.ਏ. ’ਚ ਸਾਰੀ ਰੂਪਰੇਖਾ ਹੈ ਕਿ ਸਿਟੀ ਕਰੀਬ 24.5 ਮੀਲੀਅਨ ਡਾਲਰ ਪ੍ਰਾਜੈਕਟ ਦੇ ਪਹਿਲੇ ਪੜਾਅ ਲਈ ਜਾਰੀ ਕਰੇਗੀ। ਸਰੀ ’ਚ ਇੰਜੀਨੀਅਰਿੰਗ ਦੇ ਜਨਰਲ ਮੈਨੇਜਰ ਨੇ ਜਾਣਕਾਰੀ ਦਿੱਤੀ ਹੈ ਕਿ 10.5 ਕਿਲੋਮੀਟਰ ਦੇ ਪਹਿਲੇ ਪੜਾਅ ਦੇ ਕੰਮ ਲਈ 1.65 ਬੀਲੀਅਨ ਡਾਲਰ ਦਾ ਖ਼ਰਚਾ ਆਵੇਗਾ। ਇਹ ਲਾਈਨ ਸਰੀ-ਨਿਊਟਨ-ਗਿਲਫਰਡ ਦਰਮਿਆਨ ਬਣਾਈ ਜਾਵੇਗੀ। ਜਿਸ ’ਚ 11 ਅੱਡੇ ਬਣਾਏ ਜਾਣਗੇ। ਸ਼ੁਰੂਆਤ ਤੋਂ ਲੈ ਕੇ ਅਖੀਰਲੇ ਅੱਡੇ ਤੱਕ ਕਰੀਬ 27 ਮਿੰਟ ਦਾ ਸਮਾਂ ਲੱਗੇਗਾ।
ਕੀ ਹੈ ਐੱਲ.ਆਰ.ਟੀ. ?
ਐੱਲ.ਆਰ.ਟੀ. ਯਾਨੀ ਲਾਈਟ ਰੇਲ ਟਰਾਂਸਿਟ,  ਇਹ ਰੇਲ ਸੇਵਾ ਸਿਟੀ ’ਚ ਚੱਲਦੀ ਹੈ। ਜਿਸ ਨਾਲ ਦੂਰ ਦੇ ਰਸਤੇ ਨੂੰ ਕੁਝ ਹੀ ਮਿੰਟ ’ਚ ਤੈਅ ਕੀਤਾ ਜਾ ਸਕਦਾ ਹੈ। ਖਾਸਕਰ ਟ੍ਰੈਫਿਕ ਤੋਂ ਬਚਣ ਲਈ ਐੱਲ.ਆਰ.ਟੀ. ਸਭ ਤੋਂ ਵਧੀਆ ਪਬਲਿਕ ਟਰਾਂਸਪੋਰਟ ਸਰਵਿਸ ਹੈ। ਹੁਣ ਇਹ ਸੇਵਾ ਸਰੀ ’ਚ ਵੀ ਸ਼ੁਰੂ ਹੋ ਜਾਵੇਗੀ।

Short URL:tvp http://bit.ly/2HKFKMQ

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab