ਅੱਤਵਾਦੀ ਖਤਰਾ: ਸੁਰੱਖਿਆ ਏਜੰਸੀਆਂ ਨੂੰ ਮਿਲੇ ਸ਼ੱਕੀ ਬੈਗ ‘ਚ ਭਾਰਤੀ ਫੌਜ ਦੀ...

ਅੱਤਵਾਦੀ ਖਤਰਾ: ਸੁਰੱਖਿਆ ਏਜੰਸੀਆਂ ਨੂੰ ਮਿਲੇ ਸ਼ੱਕੀ ਬੈਗ ‘ਚ ਭਾਰਤੀ ਫੌਜ ਦੀ ਵਰਦੀ

SHARE

ਪਠਾਨਕੋਟ: ਜੰਮੂ ਅਤੇ ਪਠਾਨਕੋਟ ਵਿਚ ਕੁੱਝ ਦਿਨ ਪਹਿਲਾਂ ਹੋਏ ਹਾਈ ਅਲਰਟ ਤੋਂ ਬਾਅਦ ਸਾਰੀਆਂ ਸੁਰੱਖਿਆ ਏਜੇਂਸੀਆਂ ਚੋਕਸ ਹੋ ਚੁੱਕਿਆ ਨੇ | ਬੀਤੀ ਰਾਤ ਪਠਾਨਕੋਟ ਦੇ ਮਾਮੂਨ ਕੈਂਟ ਵਿਚ ਉਸ ਵੇਲੇ ਹਫਰਾ-ਤਫੜੀ ਮੱਚ ਗਈ ਜਦੋਂ ਇਕ ਸ਼ੱਕੀ ਬੈਗ ਵਿਚ ਭਾਰਤੀ ਸੈਨਾ ਦੀ ਤਿੰਨ ਵਰਦੀਆਂ ਮਿਲਿਆ ਸਨ। ਜਿਸ ਤੋਂ ਬਾਅਦ ਪੁਲਿਸ ਸਵਾਤ ਟੀਮ ਅਤੇ ਸੈਨਾ ਦੇ ਜਵਾਨਾਂ ਨੇ ਰਲ ਕੇ ਸਰਚ ਅਪ੍ਰੇਸ਼ਨ ਸ਼ੁਰੂ ਕੀਤਾ। ਗੌਰਤਲਬ ਹੈ ਕਿ ਪਿਛਲੇ ਡੇਢ ਸਾਲ ਪਹਿਲਾਂ ਹੋਏ ਪਠਾਨਕੋਟ ਦੇ ਏਅਰ ਬੇਸ ਕੈਂਪ ਹਮਲੇ ਤੋਂ ਬਾਅਦ ਸੁਰੱਖਿਆ ਏਜੇਂਸੀਆਂ ਕੋਈ ਗਲਤੀ ਹੋਣ ਦੇਣਾ ਨਹੀਂ ਚਾਉਂਦੀ। ਕਿਉਂਕਿ ਤਿੰਨ ਦਿਨ ਪਹਿਲਾਂ ਖੁਫੀਆ ਏਜੇਂਸੀਆਂ ਹਵਾਲੋਂ ਇਹ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਜੰਮੂ-ਕਸ਼ਮੀਰ ਵਿਚ ਅੱਤਵਾਦੀ ਦੀ ਘੁਸ-ਪੈਠ ਹੋਈ ਹੈ ਜਿਸ ਦੇ ਚਲਦੇ ਜੰਮੂ ਅਤੇ ਪਠਾਨਕੋਟ ਦੇ ਨਾਲ ਨਾਲ ਭਾਰਤ ਦੇ ਹੋਰ ਚਾਰ ਸੂਬਿਆਂ ਵਿਚ ਹਾਈ ਅਲਰਟ ਕੀਤਾ ਗਿਆ ਸੀ। ਫਿਲਹਾਲ ਮਿਲੇ ਲਵਾਰਿਸ ਬੈਗ ਦੇ ਵਾਰੇ ਉੱਚ ਅਧਿਕਾਰੀ ਕੁਜ ਵੀ ਕਹਿਣਾ ਸਹੀ ਨਹੀਂ ਸਮਝ ਰਹੇ ਪਰ ਸ਼ਰਚ ਅਪ੍ਰੇਸ਼ਨ ਹਜੇ ਜਾਰੀ ਹੈ।

Short URL:tvp http://bit.ly/2rNyQ5D