ਰੈਨਾਟਾ ਫੋਰਡ ਨੂੰ ਅਦਾਲਤ ਨੇ ਸੁਣਾਈ ਸਜ਼ਾ

ਰੈਨਾਟਾ ਫੋਰਡ ਨੂੰ ਅਦਾਲਤ ਨੇ ਸੁਣਾਈ ਸਜ਼ਾ

ਟੋਰਾਂਟੋ ਦੇ ਸਾਬਕਾ ਤੇ ਮਰਹੂਮ ਮੇਅਰ ਦੀ ਪਤਨੀ ਤੇ ਓਂਟਾਰੀਓ ਦੇ ਮੌਜੂਦਾ ਪ੍ਰੀਮੀਅਰ ਦੀ ਭਾਬੀ ਹੈ ਰੈਨਾਟਾ

SHARE

Toronto: ਟੋਰਾਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਦੀ ਪਤਨੀ ਨੂੰ ਤਿੰਨ ਸਾਲ ਲਈ ਜੇਲ੍ਹ ਸਜ਼ਾ ਸੁਣਾਈ ਜਾ ਸਕਦੀ ਹੈ। ਰੈਨਾਟਾ ਲਈ ਜੱਜ ਨੇ ਮੁਅੱਤਲ ਸਜ਼ਾ ਦਾ ਐਲਾਨ ਕੀਤਾ ਹੈ, ਦੋ ਸਾਲ ਲਈ ਗੱਡੀ ਚਲਾਉਣ ਤੋਂ ਬੈਨ ਕਰ ਦਿੱਤਾ ਗਿਆ ਹੈ। ਖ਼ਰਾਬ ਡਰਾਇਵਿੰਗ ਕਾਰਨ ਰੈਨਾਟਾ ਫੋਰਡ ’ਤੇ ਬੈਨ ਲਗਾਇਆ ਗਿਆ ਹੈ। ਬੈਨ ਲਗਾਉਣ ਦੇ ਨਾਲ ਹੀ ਰੈਨਾਟਾ ਦੀ 100 ਘੰਟੇ ਲਈ ਭਾਈਚਾਰਕ ਸੇਵਾ ਕਰਨ ਦੀ ਜਿੰਮੇਵਾਰੀ ਲਗਾਈ ਹੈ। 2016 ’ਚ ਵਾਪਰੇ ਹਾਦਸੇ ਲਈ 1100 ਡਾਲਰ ਦਾ ਫਾਈਨ ਵੀ ਕੀਤਾ ਗਿਆ ਹੈ।
ਰੈਨਾਟਾ ਦੇ ਵਕੀਲ ਨੇ ਉਸਨੂੰ ਜੇਲ੍ਹ ਨਾ ਭੇਜਣ ਤੇ ਜ਼ੁਰਮਾਨਾ ਘੱਟ ਕਰਨ ਲਈ ਕਾਫ਼ੀ ਬਹਿਸ ਕੀਤੀ। ਜਦਕਿ ਉਨ੍ਹਾਂ ਖਿਲਾਫ਼ ਕੇਸ ਲੜ੍ਹ ਰਹੇ ਵਕੀਲ ਨੇ ਘੱਟੋ ਘੱਟ 45 ਦਿਨ ਲਈ ਜੇਲ੍ਹ ਤੇ ਤਿੰਨ ਸਾਲ ਤੱਕ ਡਰਾਇਵਿੰਗ ’ਤੇ ਬੈਨ ਦੀ ਮੰਗ ਕੀਤੀ ਸੀ।
ਰੈਨਾਟਾ ਦੇ ਪਤੀ ਰੌਬ ਫੋਰਡ 2010 ਤੋਂ 2014 ਤੱਕ ਟੋਰਾਂਟੋ ਦੇ ਮੇਅਰ ਰਹੇ ਹਨ। 2016 ’ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਰੈਨਾਟਾ ਓਂਟਾਰੀਓ ਦੇ ਮੌਜੂਦਾ ਪ੍ਰੀਮੀਅਰ ਡਗ ਫੋਰਡ ਦੀ ਭਾਬੀ ਹੈ। ਓਂਟਾਰੀਓ ਚੋਣ ਪ੍ਰਚਾਰ ਦੌਰਾਨ ਰੈਨਾਟਾ ਨੇ ਡਗ ਫੋਰਡ ’ਤੇ ਇਲਜ਼ਾਮ ਲਗਾਉਂਦੇ ਹੋਏ ਇੱਕ ਕੇਸ ਵੀ ਪਾਇਆ ਸੀ। ਜਿਸ ’ਚ ਡਗ ਫੋਰਡ ’ਤੇ ਰੈਨਾਟਾ ਨੇ ਉਸਦਾ ਪਰਿਵਾਰਕ ਬਿਜ਼ਨਸ ਖ਼ਤਮ ਕਰਨ ਦੇ ਇਲਜ਼ਾਮ ਲਗਾਏ ਸੀ। ਇਨ੍ਹਾਂ ਇਲਜ਼ਾਮਾਂ ਨੂੰ ਡਗ ਫੋਰਡ ਨੇ ਸਿਰੇ ਤੋਂ ਨਕਾਰ ਦਿੱਤਾ ਸੀ। ਡਗ ਫੋਰਡ ਨੇ ਕਿਹਾ ਸੀ ਕਿ ਉਹ ਆਪਣੇ ਭਰਾ ਦੀ ਪਤਨੀ ਤੇ ਉਸਦੇ ਬੱਚਿਆਂ ਦੀ ਮਦਦ ਲਈ ਹਮੇਸ਼ਾਂ ਖੜੇ ਹਨ।

Renata Ford with Husband Rob Ford

ਖਰਾਬ ਡਰਾਈਵਿੰਗ ਦੇ ਮਾਮਲਿਆਂ ’ਚ ਪਹਿਲਾ ਮਾਮਲਾ 28 ਦਸੰਬਰ 2016 ਦਾ ਸੀ। ਜਿੱਥੇ ਪਾਰਕਿੰਗ ’ਚ ਵਾਹਨ ਲਗਾਉਣ ਲੱਗਿਆਂ ਰੈਨਾਟਾ ਨੇ ਦੂਜੀ ਗੱਡੀ ਨਾਲ ਟੱਕਰ ਮਾਰ ਦਿੱਤੀ। ਜਿਸ ਗੱਡੀ ਨਾਲ ਰੈਨਾਟਾ ਨੇ ਆਪਣੀ ਗੱਡੀ ਮਾਰੀ ਸੀ, ਉਸਦੇ ਡਰਾਈਵਰ ਨੂੰ ਰੈਨਾਟਾ ਨੇ ਪੁਲਿਸ ਨੂੰ ਨਾ ਬੁਲਾਉਣ ਲਈ ਕਿਹਾ, ਤੇ ਪੀੜਤ ਨੂੰ ਬੀਅਰ ਦੀ ਬੋਤਲ ਬਾਰੇ ਪੇਸ਼ਕਸ਼ ਕੀਤੀ। ਰੈਨਾਟਾ ਦੀ ਪੇਸ਼ਕਸ਼ ਠੁਕਰਾ ਦਿੱਤੀ ਗਈ, ਜੋ ਉਸਨੂੰ ਅਦਾਲਤ ’ਚ ਮਹਿੰਗੀ ਪੈ ਗਈ। ਰੈਨਾਟਾ ਨੂੰ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਹੋਏ ਵੀ ਕਾਬੂ ਕੀਤਾ ਗਿਆ ਸੀ।
ਅੱਜ ਅਦਾਲਤ ’ਚ ਰੈਨਾਟਾ ਨੇ ਮੁਆਫ਼ੀ ਵੀ ਮੰਗੀ। ਰੈਨਾਟਾ ਦੇ ਵਕੀਲ ਨੇ ਅਦਾਲਤ ’ਚ ਕਿਹਾ ਕਿ ਉਸਨੇ ਨਸ਼ਾ ਛੱਡ ਦਿੱਤਾ ਹੈ। ਇੱਥੋਂ ਤੱਕ ਕਿ ਸ਼ਰਾਬ ਛੱਡਣ ਲਈ ਉਸਦਾ ਇਲਾਜ ਵੀ ਚੱਲ ਰਿਹਾ ਹੈ। ਇੱਥੇ ਇਹ ਹਵਾਲਾ ਵੀ ਦਿੱਤਾ ਗਿਆ ਕਿ ਰੈਨਾਟਾ ਇੱਕ ਵਿਧਵਾ ਔਰਤ ਹੈ ਜੋ ਸਿਰਫ਼ ਪਤੀ ਦੀ ਪੈਨਸ਼ਨ ’ਤੇ ਗੁਜ਼ਾਰਾ ਕਰਦੀ ਹੈ।
ਜਿਕਰਯੋਗ ਹੈ ਕਿ ਰੈਨਾਟਾ ਦੇ ਪਤੀ ਰੌਬ ਫੋਰਡ ਦੀ ਕੈਂਸਰ ਕਾਰਨ 2016 ’ਚ ਮੌਤ ਹੋ ਗਈ ਸੀ।

Short URL:tvp http://bit.ly/2K4aiuP

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab