ਅਮਰੀਕੀਆਂ ਨੇ ਟਰੰਪ ਖਿਲਾਫ਼ ਦਿੱਤਾ ਕੈਨੇਡਾ ਨੂੰ ਸਮਰਥਨ

ਅਮਰੀਕੀਆਂ ਨੇ ਟਰੰਪ ਖਿਲਾਫ਼ ਦਿੱਤਾ ਕੈਨੇਡਾ ਨੂੰ ਸਮਰਥਨ

SHARE

Canada: ਜੀ7 ਸੰਮੇਲਨ ਦੌਰਾਨ ਟਰੰਪ ਵੱਲੋਂ ਸ਼ੁਰੂ ਕੀਤੇ ਗਏ ਵਿਵਾਦ ਤੋਂ ਬਾਅਦ, ਕੈਨੇਡਾ ਤੇ ਅਮਰੀਕਾ ਦੋਵੇਂ ਦੇਸ਼ਾਂ ਦੇ ਨਾਗਰਿਕ ਤੇ ਰਾਜਨੀਤਕ ਆਗੂ ਕਰੀਬ ਸਾਰੇ ਹੀ ਟਰੂਡੋ ਦੇ ਪੱਖ ’ਚ ਆ ਗਏ ਹਨ। ਇੱਥੋਂ ਤੱਕ ਕਿ ਕੈਨੇਡਾ ਸਰਕਾਰ ਦੀਆਂ ਵਿਰੋਧੀ ਰਾਜਨੀਤਕ ਪਾਰਟੀਆਂ ਨੇ ਵੀ ਪ੍ਰਧਾਨ ਮੰਤਰੀ ਦੇ ਨਾਲ ਖੜੇ ਹੋਣ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਡਾਨਲਡ ਟਰੰਪ ਨੂੰ ਖਰੀਆਂ-ਖਰੀਆਂ ਸੁਣਾਈਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਯੂਰਪੀ ਦੇਸ਼ ਵੀ ਟਰੰਪ ਵੱਲੋਂ ਕੀਤੇ ਗਏ ਵਰਤਾਅ ਦੀ ਨਿੰਦਾ ਕਰ ਰਹੇ ਹਨ। ਡਾਨਲਡ ਟਰੰਪ ਨੇ ਸੰਮੇਲਨ ਤੋਂ ਬਾਅਦ ਸਾਂਝੇ ਮਤੇ ਨੂੰ ਮਨਜ਼ੂਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।
ਅਮਰੀਕੀਆਂ ਨੇ ਟਰੂਡੋ ਦੇ ਸਮਰਥਨ ’ਚ ਸੋਸ਼ਲ ਮੀਡੀਆ ’ਤੇ ਕੈਨੇਡਾ ਨੂੰ ਧੰਨਵਾਦ ਕਹਿਣ ਦੀ ਸ਼ੁਰੂਆਤ ਕੀਤੀ ਹੈ। ਅਮਰੀਕੀਆਂ ਵੱਲੋਂ ਹੈਸ਼ਟੈਗ ਥੈਂਕਸ (#Thanks Canada) ਕੈਨੇਡਾ ਲਿਖ ਕੇ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਕੈਨੇਡਾ ਨੇ ਯੂ.ਐੱਸ. ਲਈ ਜੋ ਕੁਝ ਵੀ ਕੀਤਾ ਉਸ ਲਈ ਧੰਨਵਾਦ। ਕੈਨੇਡਾ ਦਾ ਧੰਨਵਾਦ ਕਰਨ ਵਾਲਿਆਂ ’ਚ ਵੱਡੇ ਵਪਾਰੀ, ਲੀਡਰ ਤੇ ਕਈ ਵੱਡੀਆਂ ਸਖਸ਼ੀਅਤਾਂ ਸ਼ਾਮਲ ਹਨ। ਇਸਤੋਂ ਪਹਿਲਾਂ ਐੱਨ.ਡੀ.ਪੀ. ਲੀਡਰ ਜਗਮੀਤ ਸਿੰਘ ਤੇ ਕੰਜ਼ਰਵੇਟਿਵ ਪਾਰਟੀ ਤੋਂ ਐਂਡਰੀਊ ਸ਼ੀਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਮਰਥਨ ’ਚ ਖੜੇ ਹੋਣ ਦਾ ਐਲਾਨ ਕਰ ਚੁੱਕੇ ਹਨ।

Short URL:tvp http://bit.ly/2HGwuJl

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab