ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

SHARE

ਸੰਗਰੂਰ ‘ਚ ਅੱਜ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ।ਸੰਗਰੂਰ ਦੇ ਪਿੰਡ ਭਿੰਡਰਾਂ ਦੇ ਨਜ਼ਦੀਕ ਪਟਿਆਲਾ ਬਠਿੰਡਾ ਰਾਜਮਾਰਗ ‘ਤੇ ਇੱਕ ਬੱਸ, ਮੋਟਰ ਸਾਈਕਲ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ।ਇਸ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ।ਪਿੰਡ ਵਾਸੀਆਂ ਮੁਤਾਬਕ ਤੇਜ਼ ਰਫਤਾਰ ਜਾ ਰਹੀ ਬਸ ਵਲੋਂ ਅਚਾਨਕ ਬ੍ਰੇਕ ਲਗਾਏ ਜਾਣ ਨਾਲ ਉਸ ਪਿੱਛੇ ਆ ਰਹੇ ਮੋਟਰ ਸਾਈਕਲ ਅਤੇ ਗੱਡੀ ਬੱਸ ‘ਚ ਟਕਰਾ ਗਏ।ਜਿਸ ਤੋਂ ਬਾਅਦ ਮੋਟਰ ਸਾਈਕਲ ਚਾਲਕ ਅਤੇ ਗੱਡੀ ‘ਚ ਅਗਲੀਆਂ ਦੋ ਸੀਟਾਂ ‘ਤੇ ਬੈਠੇ ਬਾਪ ਬੇਟੇ ਦੀ ਮੌਤ ਹੋ ਗਈ ਜਦਕਿ ਮਹਿਲਾ ਗੰਭੀਰ ਜ਼ਖਮੀ ਹੋ ਗਈ।ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਏ।

Short URL:tvp http://bit.ly/2yydWKY