‘ਟਿੱਬਿਆਂ ਦੀ ਖੂਬਸੂਰਤੀ’

‘ਟਿੱਬਿਆਂ ਦੀ ਖੂਬਸੂਰਤੀ’

SHARE

ਪ੍ਰਭਜੋਤ ਕੌਰ ਸਿੱਧੂ

ਮੇਰਾ ਪਿੰਡ ਮਾਨਸਾ ਤੋਂ  ੨੫ ਕਿਲੋਮੀਟਰ ਦੂਰ ਟਿੱਬਿਆਂ ਦੀ ਹਿੱਕ ‘ਤੇ ਵਸਿਆ ਹੋਇਆ, ਖੇਤਾਂ ‘ਚ ਘਰ ਜਿਥੇ ਚੈਨ ਤੇ ਮੌਜ ਗਲਵੱਕੜੀ ਪਾਕੇ ਮਿਲਦੇ ਨੇ, ਘਰ ਦੇ ਦੋ ਪਾਸੀਂ ਟਿੱਬੇ ਨੇ ਜਿਨ੍ਹਾਂ ਨੂੰ ਵੇਖ ਕੇ ਸੱਸੀ ਦੇ ਸੱਚੇ ਇਸ਼ਕ ਦੀ ਯਾਦ ਆਉਂਦੀ ਹੈ, ਪਹਾੜਾਂ ‘ਚ ਬੈਠ ਕੇ ਰੱਬ ਦੀ ਭਗਤੀ ਕਰਨ ਨਾਲੋਂ ਤਪਦੇ ਟਿੱਬਿਆਂ ‘ਚ ਯਾਰ ਨੂੰ ਲੱਭਣ ਤੁਰਣਾ ਹਮੇਸ਼ਾਂ ਮੈਨੂੰ ਵੱਧ ਸਿਦਕ ਵਾਲਾ ਕੰਮ ਲੱਗਦਾ,
ਟਿੱਬਿਆਂ ਨਾਲ ਸਾਂਝ ਸੌਖੀ ਨਹੀਂ ਪੈਂਦੀ, ਤੁਹਾਨੂੰ ਕੁਦਰਤ ਦੇ ਧੁਰ ਅੰਦਰ ਤੱਕ ਕਬੂਲਨੀ ਪੈਂਦੀ ਹੈ ਜਦੋਂ ਕੁਦਰਤ ਨੂੰ ਕਬੂਲ ਕਰ ਲਈਦਾ ਤਾਂ ਫਿਰ ਆਪਣੇ ਆਪ ਗੁਰਬਾਣੀ ਜ਼ਿਹਨ ‘ਚ ਛਾ ਜਾਂਦੀ ਹੈ
‘ਕੈਸੀ ਆਰਤੀ ਹੋਇ ਭਾਵ ਖੰਡਨਾ ਤੇਰੀ ਆਰਤੀ,
ਅਨਹਤਾ ਸ਼ਬਦ ਵਾਜੰਤ ਭੇਰੀ,
ਇਨ੍ਹਾਂ ਟਿੱਬਿਆਂ ‘ਚ ਕਈ ਡਾਕੂ ਤੇ ਲਟੇਰੇ ਵੀ ਲੁਕਦੇ ਰਹੇ, ਸ਼ਾਇਦ ਇਨ੍ਹਾਂ ਡਾਕੂਆਂ ਦਾ ਸਾਹਮਣਾ ਕਰਦੇ ਹੀ ਸਾਡੇ ਵਡੇਰਿਆਂ ਦੇ ਸ਼ਬਦ ਤੇ ਸੁਭਾਅ ਸਖ਼ਤ ਹੋਏ ਨੇ, ਬੋਲੀ ਨੂੰ ਡਾਂਗ ਵਰਗੀ ਬਨਾਉਣ ਲਈ ਅਸੀਂ ‘ਵ’ ਨੂੰ ‘ਬ’ ਬੋਲਦੇ ਹਾਂ, ਸਾਡੀਆਂ ਅਜਿਹੀਆਂ ਵਿਲੱਖਣਤਾਵਾਂ ਹੀ ਸਾਨੂੰ ਖ਼ਾਸ ਬਨਾਉਦੀਆਂ ਨੇ,
ਸ਼ਾਮ ਨੂੰ ਟਿੱਬੇ ਠਰ ਜਾਂਦੇ ਨੇ, ਚੰਨ ਸੱਜਰੀ ਵਿਹਾਈ ਦੇ ਮੱਥੇ ‘ਤੇ ਲੱਗੇ ਟਿੱਕੇ ਵਾਂਗੂੰ ਚਮਕਦਾ, ਤਾਰੇ ਟਿੱਬਿਆਂ ‘ਤੇ ਨੱਚਦੀ ਰੌਸ਼ਨੀ ਦੇ ਗਵਾਹ ਬਣਦੇ ਨੇ, ਹਾੜ ਦੀ ਲੋਅ ‘ਚ ਵੀ ਲੋਕ ਗੀਤ ਗਾਉਂਦੇ ਟਿੱਬਿਆਂ ‘ਤੇ, ਮੇਰਾ ਦਿਲ ਕਰਦਾ ਮੈਂ ਲੋਕਾਂ ਨੂੰ ਆਖਾਂ ਆਜੋ ਜਿੰਦਗੀ ਸਿੱਖਲੋ ਟਿੱਬਿਆਂ ਵਾਲਿਆਂ ਤੋਂ

ਪ੍ਰਭਜੋਤ ਕੌਰ ਸਿੱਧੂ  8360733039

Short URL:tvp http://bit.ly/2GKmtiF

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab