ਮਤਰੇਈ ਮਾਂ ਦੇ ਜ਼ੁਲਮਾਂ ਦੀ ਭਿਆਨਕ ਤਸਵੀਰ | ਕਮਜ਼ੋਰ ਦਿਲ ਵਾਲੇ ਇਹ...

ਮਤਰੇਈ ਮਾਂ ਦੇ ਜ਼ੁਲਮਾਂ ਦੀ ਭਿਆਨਕ ਤਸਵੀਰ | ਕਮਜ਼ੋਰ ਦਿਲ ਵਾਲੇ ਇਹ ਵੀਡੀਓ ਨਾ ਵੇਖਣ |

SHARE

ਮਤਰੇਈ ਮਾਂ ਅਕਸਰ ਬੱਚਿਆਂ ਨਾਲ ਭੇਦਭਾਵ ਅਤੇ ਕੁੱਟਮਾਰ ਕਰਦੀ ਏ।  ਇਹ ਸਭ ਕੁਝ ਅਸੀਂ ਅੱਜ ਤੱਕ ਫ਼ਿਲਮਾਂ ‘ਚ ਵੇਖਿਆ ਏ।  ਪਰ ਕੀ ਅਸਲ ‘ਚ ਵੀ ਕੋਈ ਮਾਂ, ਚਾਹੇ ਉਹ ਮਤਰੇਈ ਹੀ ਹੋਵੇ, ਬੱਚਿਆਂ ਨਾਲ ਅਜਿਹਾ ਕਰ ਸਕਦੀ ਏ, ਇਸਦੀ ਇਕ ਤਸਵੀਰ ਚੰਡੀਗੜ੍ਹ ਦੇ ਸੈਕਟਰ 29 ਤੋਂ ਸਾਹਮਣੇ ਆਈ ਏ।  ਇੱਥੇ ਮਤਰੇਈ ਮਾਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਮਾਸੂਮ ਬੱਚੀ ਨੂੰ ਬੋਰੀ ‘ਚ ਬੰਦ ਕਰਕੇ ਕੁੱਟਮਾਰ ਕੀਤੀ।  ਬੱਚੀ ਨਾਲ ਕੁੱਟਮਾਰ ਦਾ ਇਹ ਸਿਲਸਿਲਾ ਪਿੱਛਲੇ ਕਈ ਦਿਨਾਂ ਤੋਂ ਜਾਰੀ ਸੀ।  ਜਦ ਬੱਚੀ ਦੇ ਭਰਾ ਨੇ ਇਸ ਬਾਰੇ ਆਪਣੇ ਪਿਤਾ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ।  ਉਸ ਤੋਂ ਬਾਅਦ ਭਰਾ ਨੇ ਬੱਚੀ ਨਾਲ ਕੁੱਟਮਾਰ ਕਰ ਰਹੀ ਮਾਂ ਦੇ ਕਈ ਵੀਡੀਓ ਬਣਾ ਕੇ ਪਿਤਾ ਨੂੰ ਵਿਖਾਏ।  ਹੁਣ ਇਸ ਜ਼ਾਲਿਮ ਮਾਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਏ ਅਤੇ ਪੁਲਿਸ ਇਸ ਮਾਮਲੇ ‘ਚ ਕਾਰਵਾਈ ਕਰ ਰਹੀ ਏ।

Short URL:tvp http://bit.ly/2zNn8bB