ਕੁੱਤੇ ਦੇ ਕਾਤਲਾਂ ‘ਤੇ ਪਰਚਾ ਦਰਜ

ਕੁੱਤੇ ਦੇ ਕਾਤਲਾਂ ‘ਤੇ ਪਰਚਾ ਦਰਜ

SHARE

ਬਰਨਾਲਾ ‘ਚ ਕੁੱਤੇ ਨੂੰ ਕਤਲ ਕਰਨ ਦੇ ਆਰੋਪ ‘ਚ ਉਸਦੇ ਮਾਲਕ ਸਤਵੀਰ ਅਤੇ ਗੁਆਂਢੀ ਅਜੀਤ ਸਿੰਘ ਖ਼ਿਲਾਫ਼ ਪਰਚਾ ਦਰਜ ਹੋ ਗਿਆ ਏ।  ਸਤਵੀਰ ਸਿੰਘ ਨੇ ਆਪਣੀ ਕੁੱਤੇ ਨੂੰ ਰੇਹੜੀ ਨਾਲ ਬੰਨ੍ਹ ਕੇ ਉਸਨੂੰ ਗੋਲੀ ਮਾਰ ਦਿੱਤੀ ਸੀ ਅਤੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ ਸੀ।  ਇਹ ਮਾਮਲਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਧਿਆਨ ਵਿਚ ਆਉਣ ਤੋਂ ਬਾਅਦ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਆਰੋਪੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ।  ਜਿਸ ਤੋਂ ਬਾਅਦ ਸਤਵੀਰ ਅਤੇ ਕਤਲ ‘ਚ ਸਾਥ ਦੇਣ ਵਾਲੇ ਗੁਆਂਢੀ ਅਜੀਤ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ ਗਿਆ।  ਫਿਲਹਾਲ ਦੋਵੇਂ ਆਰੋਪੀ ਫ਼ਰਾਰ ਨੇ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਏ।

Short URL:tvp http://bit.ly/2kddUyU