ਸਿਵਿਆਂ ਨਾਲ ਟਕਰਾਈ ਚੋਰਾਂ ਦੀ ਗੱਡੀ, ਦੋਵਾਂ ਦੀ ਮੌਤ

ਸਿਵਿਆਂ ਨਾਲ ਟਕਰਾਈ ਚੋਰਾਂ ਦੀ ਗੱਡੀ, ਦੋਵਾਂ ਦੀ ਮੌਤ

ਚੋਰੀ ਕੀਤੇ ਹੋਏ ਵਾਹਨ ਨਾਲ ਹੀ ਵਾਪਰਿਆ ਹਾਦਸਾ

SHARE

Vancouver: ਸਰੀ ਦੀ 192 ਸਟਰੀਟ ਤੇ 16 ਐਵੇਨਿਊ ’ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸੇ ’ਚ ਦੋ ਜਾਨਾਂ ਚਲੀਆਂ ਗਈਆਂ ਹਨ। ਸਵੇਰੇ ਕਰੀਬ 6:30 ਵਜੇ ਇਹ ਹਾਦਸਾ ਵਾਪਰਿਆ, ਜਦੋਂ ਚੋਰੀ ਕੀਤੀ ਹੋਈ ਕਾਰ ਲੈ ਕੇ ਦੋ ਵਿਅਕਤੀ ਜਾ ਰਹੇ ਸੀ। ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ। ਜਿਸ ਕਰਕੇ ਮੋੜ ’ਤੇ ਕਾਰ ਦਾ ਸੰਤੁਲਨ ਵਿਗੜ ਗਿਆ। ਡਰਾਈਵਰ ਨੇ ਕਾਰ ’ਤੇ ਕਾਬੂ ਖੋ ਦਿੱਤਾ, ਜਿਸ ਤੋਂ ਬਾਅਦ ਵਾਹਨ ਘੁੰਮਦਾ ਹੋਇਆ ਸੜਕ ’ਤੇ ਕਈ ਵਾਰ ਪਲਟਿਆ ਤੇ ਸਿਵਿਆਂ ਨਾਲ ਜਾ ਟਕਰਾਇਆ। ਸਰੀ ਆਰ.ਸੀ.ਐੱਮ.ਪੀ. ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ।

192 street Surrey

ਪੁਲਿਸ ਦਾ ਕਹਿਣਾ ਸੀ ਕਿ ਪਹਿਲਾਂ ਉਨ੍ਹਾਂ ਨੂੰ ਖ਼ਬਰ ਵੀ ਮਿਲੀ ਸੀ ਕਿ 192 ਸਟਰੀਟ ’ਤੇ ਇੱਕ ਕਾਰ ਬਹੁਤ ਤੇਜ਼ ਰਫ਼ਤਾਰ ’ਚ ਜਾ ਰਹੀ ਹੈ। 16 ਐਵੇਨਿਊ ’ਤੇ ਡਰਾਈਵਰ ਨੇ ਮੁੜਨ ਦੀ ਕੋਸ਼ਿਸ਼ ਕੀਤੀ, ਪਰ ਕਾਬੂ ਖੋ ਲਿਆ। ਜਿਸਤੋਂ ਬਾਅਦ ਇਹ ਹਾਦਸਾ ਵਾਪਰਿਆ। ਜਾਂਚ ਮਗਰੋਂ ਪੁਲਿਸ ਨੂੰ ਪਤਾ ਲੱਗਿਆ ਕਿ ਹਾਦਸਾਗ੍ਰਸਤ ਹੋਈ ਕਾਰ ਚੋਰੀ ਦੀ ਸੀ। ਲੈਂਗਲੀ ਤੋਂ ਇੱਕ ਰਾਤ ਪਹਿਲਾਂ ਹੀ ਕਾਰ ਚੋਰੀ ਕੀਤੀ ਗਈ ਸੀ। ਪੁਲਿਸ ਮੁਤਾਬਕ ਗੱਡੀ ’ਚ ਮੌਜੂਦ ਦੋਵੇਂ ਵਿਅਕਤੀਆਂ ’ਤੇ ਪਹਿਲਾਂ ਵੀ ਮਾਮਲੇ ਦਰਜ ਸਨ। ਜਿਨ੍ਹਾਂ ਦੀ ਮੌਤ ਹੋ ਗਈ ਹੈ।

ਪੁਲਿਸ ਨੇ ਜਾਣਕਾਰੀ ਸਾਂਝੀ ਕਰਨ ਲਈ ਨੰਬਰ ਵੀ ਜਾਰੀ ਕੀਤੇ ਹਨ। ਦੋਵੇਂ ਵਿਅਕਤੀਆਂ ਬਾਰੇ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਸਰੀ ਆਰ.ਸੀ.ਐੱਮ.ਪੀ. ਨਾਲ 604-599-0502 ਜਾਂ ਫਿਰ ਕਰਾਈਮ ਸਟਾਪਰਸ ਨਾਲ 1-800-222-8477 ’ਤੇ ਸੰਪਰਕ ਕਰ ਸਕਦਾ ਹੈ।

Short URL:tvp http://bit.ly/2JAYgZA

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab