ਵਿੱਕੀ ਗੌਂਡਰ: ਜਲਦ ਹੀ ਕੁੱਝ ਨਵਾਂ ਕਰਾਂਗਾ

ਵਿੱਕੀ ਗੌਂਡਰ: ਜਲਦ ਹੀ ਕੁੱਝ ਨਵਾਂ ਕਰਾਂਗਾ

SHARE
ਵਿੱਕੀ ਗੌਂਡਰ ਨੇ ਜਨਮਦਿਨ ਤੇ ਵਧਾਈ ਦੇਣ ਵਾਲਿਆਂ ਦਾ ਕੀਤਾ ਧੰਨਵਾਦ

Chandigarh: ਖੂੰਖਾਰ ਗੈਂਗਸਟਰ ਵਿੱਕੀ ਗੌਂਡਰ ਭਾਵੇਂ ਪੁਲਿਸ ਦੀ ਗ੍ਰਿਫਤ ਚੋਂ ਦੂਰ ਹੈ ਪਰ ਉਹ ਲਗਾਤਾਰ ਆਪਣੇ ਫੇਸਬੁੱਕ ਅਕਾਊਂਟ ਨੂੰ ਅਪਡੇਟ ਕਰ ਰਿਹਾ ਹੈ। ਵਿੱਕੀ ਗੌਂਡਰ ਨੇ ਆਪਣੇ ਫੇਸਬੁੱਕ ‘ਤੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਸਨ।

ਵਿੱਕੀ ਗੌਂਡਰ ਨੇ ਆਪਣੀ ਇਸ ਪੋਸਟ ‘ਚ ਲਿਖਿਆ ਕਿ ਬਹੁਤ ਬਹੁਤ ਥੈਂਕਸ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਬਰਥਡੇ ਵਿਸ਼ ਕੀਤਾ ਤੇ ਜਿਨ੍ਹਾਂ ਨੇ ਨਹੀਂ ਵੀ ਕੀਤਾ ਉਨ੍ਹਾਂ ਦਾ ਵੀ ਧੰਨਵਾਦ .. ਇਸਤੋਂ ਬਾਅਦ ਵਿੱਕੀ ਗੌਂਡਰ ਨੇ ਕਿਸੇ ਵੱਡੀ ਵਾਰਦਾਤ ਵੱਲ੍ਹ ਇਸ਼ਾਰਾ ਕੀਤਾ ਹੈ .. ਵਿੱਕੀ ਗੌਂਡਰ ਨੇ ਲਿਖਿਆ ਕਿ ਬਹੁਤ ਜਲਦ ਅਸੀਂ ਕੁੱਝ ਨਵਾਂ ਕਰਾਂਗੇ, ਨਾਲ ਹੀ ਵਿੱਕੀ ਗੌਂਡਰ ਨੇ ਕਿਹਾ ਕਿ ਇਵੇਂ ਹੀ ਸੁਪੋਰਟ ਕਰਦੇ ਰਹੋ, ਸਮਾਜ ‘ਚ ਦਹਿਸ਼ਤ ਫੈਲਾਉਣ ਵਾਲੇ ਇਸ ਗੈਂਗਸਟਰ ਨੇ ਅੰਤ ‘ਚ ਔਰਤਾਂ ਦਾ ਸਨਮਾਨ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਵਿੱਕੀ ਗੌਂਡਰ ਦੀ ਇਸ ਪੋਸਟ ਨੂੰ ਕਈ ਲੋਕਾਂ ਨੇ ਲਾਈਕ ਕੀਤਾ ਹੈ ਅਤੇ ਇਸ ਪੋਸਟ ‘ਤੇ ਕਈ ਲੋਕਾਂ ਦੇ ਪ੍ਰਤੀਕ੍ਰਮ ਵੇਖਨ ਨੂੰ ਮਿਲੇ ਹਨ।

For latest Punjabi news log on to http://tvpunjab.com/
YouTube: https://www.youtube.com/TvPunjab
Twitter: https://twitter.com/tvpunjab
Facebook: https://www.facebook.com/TvPunjab.tv/

Short URL:tvp http://bit.ly/2sPYxmz

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab