ਵਿੱਕੀ ਗੌਂਡਰ ਦੇ ਪਿਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਰੇਲ ਟ੍ਰੈਕ ਤੋਂ ਮਿਲੀ ਲਾ.ਸ਼

ਡੈਸਕ- ਪੰਜਾਬ ਦੇ ਖਤਰਨਾਕ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਪਿਤਾ ਦੀ ਲਾ.ਸ਼ ਮਲੋਟ ਸ਼੍ਰੀਗੰਗਾਨਗਰ ਰੇਲਵੇ ਟ੍ਰੈਕ ਤੋਂ ਮਿਲੀ ਹੈ । ਦਰਅਸਲ, ਬੁੱਧਵਾਰ ਨੂੰ ਰੇਲਵੇ ਟ੍ਰੈਕ ‘ਤੇ ਜੀਆਰਪੀ ਨੂੰ ਇੱਕ ਅਣਪਛਾਤੀ ਲਾ.ਸ਼ ਮਿਲੀ ਸੀ, ਜਿਸ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਮੋਰਚਰੀ ਵਿੱਚ ਰੱਖਿਆ ਗਿਆ ਸੀ। ਉਸ ਦੀ ਪਛਾਣ ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਵਾਸੀ ਸਰਾਵਾਂ ਬੋਦਲਾ ਵਜੋਂ ਹੋਈ ਹੈ। ਪੁਲਿਸ ਨੇ ਸ਼ਨਾਖਤ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਾਹਲ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦਾ ਕਤ.ਲ ਹੋਇਆ ਹੈ।

ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਕਦੇ ਡਿਸਕਸ ਥ੍ਰੋਅ ਦਾ ਵਧੀਆ ਖਿਡਾਰੀ ਸੀ । ਮੁਕਤਸਰ ਜ਼ਿਲ੍ਹੇ ਦੇ ਪਿੰਡ ਸਰਾਵਾਂ ਬੋਦਲਾ ਦੇ ਵਸਨੀਕ ਹਰਜਿੰਦਰ ਭੁੱਲਰ ਨੇ ਮੁੱਢਲੀ ਸਿੱਖਿਆ ਪਿੰਡ ਵਿੱਚ ਹੀ ਕੀਤੀ । ਇੱਥੇ ਰਹਿ ਕੇ ਉਸਨੇ ਰਾਜ ਪੱਧਰ ਤੱਕ ਡਿਸਕਸ ਥਰੋਅ ਖੇਡ ਵਿੱਚ ਮੈਡਲ ਜਿੱਤੇ, ਪਰ ਇਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਅਤੇ ਟ੍ਰੇਨਿੰਗ ਲਈ ਜਲੰਧਰ ਚਲਾ ਗਿਆ ਅਤੇ ਸਪੀਡ ਫੰਡ ਅਕੈਡਮੀ ਵਿੱਚ ਸ਼ਾਮਲ ਹੋ ਗਿਆ । ਦਿਨ ਭਰ ਗਰਾਊਂਡ ਵਿੱਚ ਅਭਿਆਸ ਕਰਨ ਕਾਰਨ ਉਸ ਦਾ ਨਾਂ ਬਦਲ ਕੇ ‘ਵਿੱਕੀ ਗਰਾਊਂਡਰ’ ਪੈ ਗਿਆ, ਪਰ ਆਮ ਬੋਲਚਾਲ ਵਿੱਚ ਗਰਾਊਂਡਰ ਸ਼ਬਦ ਗੌਂਡਰ ਵਿੱਚ ਬਦਲ ਗਿਆ।

ਦੱਸ ਦੇਈਏ ਕਿ ਨਾਭਾ ਜੇਲ੍ਹ ਵਿੱਚ ਫਰਾਰ ਹੋਣ ਦੇ ਬਾਅਦ ਗੌਂਡਰ ਸੁਰਖੀਆਂ ਵਿੱਚ ਆ ਗਿਆ। ਰਾਜਪੁਰਾ ਪੁਲਿਸ ਨੇ ਰਾਜਸਥਾਨ ਦੇ ਹਿੰਦੂਮਲ ਕੋਟ ਦੇ ਪਿੰਡ ਪੱਕਾ ਟਿੱਬੀ ਦੀ ਟਹਿਣੀ ਵਿੱਚ ਉਸਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ। ਇਸ ਵਿੱਚ ਉਸਦੇ ਸਾਥੀ ਵੀ ਮਾਰੇ ਗਏ ਸਨ।