ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਭਾਜਪਾ ਨੇ ਵੱਟਿਆ ਪਾਸਾ 

ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਭਾਜਪਾ ਨੇ ਵੱਟਿਆ ਪਾਸਾ 

SHARE
ਪਠਾਨਕੋਟ: ਬੀਤੇ ਕੱਲ੍ਹ ਮਰਹੂਮ ਫਿਲਮ ਅਦਾਕਾਰ ਵਿਨੋਦ ਖੰਨਾ ਦਾ ਜਨਮ ਦਿਨ ਸੀ। ਪਰ ਅਫਸੋਸ ਦੀ ਗੱਲ ਪੰਜਾਬ ਦੇ ਜਿਸ ਇਲਾਕੇ ਨੂੰ ਵਿਨੋਦ ਖੰਨਾ ਨੇ ਆਪਣੀ ਕਰਮਭੂਮੀ ਬਣਾਇਆ, ਉੱਥੇ ਉਨ੍ਹਾਂ ਦੀ ਯਾਦ ‘ਚ ਕੋਈ ਸਮਾਗਮ ਤਕ ਨਹੀਂ ਕਰਵਾਇਆ ਗਿਆ। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਵਿਨੋਦ ਖੰਨਾ ਤਿੰਨ ਵਾਰ ਭਾਜਪਾ ਦੀ ਟਿਕਟ ‘ਤੇ ਸੰਸਦ ਮੈਂਬਰ ਚੁਣੇ ਗਏ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਸਰਕਾਰ ‘ਚ ਉਨ੍ਹਾਂ ਨੇ ਕੇਂਦਰੀ ਸੈਰ ਸਪਾਟਾ ਮੰਤਰੀ ਦੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਹੁਣ ਗੁਰਦਾਸਪੁਰ ‘ਚ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। ਇਸ ਕਾਰਨ ਭਾਜਪਾ ਦੇ ਵੱਡੇ ਲੀਡਰ ਗੁਰਦਾਸਪੁਰ ‘ਚ ਚੋਣ ਪ੍ਰਚਾਰ ਕਰ ਰਹੇ ਹਨ|  ਇਹ ਲੀਡਰ ਵਿਨੋਦ ਖੰਨਾ ਦੇ ਸੁਫਨਿਆਂ ਨੂੰ ਪੂਰਾ ਕਰਨ ਦੀ ਗੱਲ ਤਾਂ ਕਰਦੇ ਨੇ, ਪਰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਦੇ ਦੋ ਲਫ਼ਜ ਤਕ ਬੋਲਣ ਲਈ ਇਨ੍ਹਾਂ ਲੀਡਰਾਂ ਕੋਲ ਸਮਾਂ ਨਹੀਂ ਸੀ।  ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਵੀ ਭਾਜਪਾ ‘ਤੇ ਵਿਨੋਦ ਖੰਨਾ ਨੂੰ ਭੁਲਾਉਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਸੱਚੇ ਦਿਲੋਂ ਵਿਨੋਦ ਖੰਨਾ ਦੀ ਇਜ਼ੱਤ ਕਰਦੇ ਹਨ।  ਸਿੱਧੂ ਮੁਤਾਬਕ ਜੇਕਰ ਭਾਜਪਾ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੂੰ ਟਿਕਟ ਦਿੰਦੀ ਤਾਂ ਕੁਝ ਮੁਕਾਬਲਾ ਹੋ ਸਕਦਾ ਸੀ, ਪਰ ਸਵਰਨ ਸਲਾਰੀਆ ਨੂੰ ਟਿਕਟ ਦੇਣ ਨਾਲ ਮੁਕਾਬਲਾ ਇਕਤਰਫ਼ਾ ਹੋ ਗਿਆ ਹੈ|  
Short URL:tvp http://bit.ly/2kw9RRB