ਨਮ ਅੱਖਾਂ ਨਾਲ ਦਿੱਤੀ ਗਈ ਉਸਤਾਦ ਪਿਆਰੇ ਲਾਲ ਵਡਾਲੀ ਨੂੰ ਅੰਤਿਮ ਵਿਦਾਈ

ਨਮ ਅੱਖਾਂ ਨਾਲ ਦਿੱਤੀ ਗਈ ਉਸਤਾਦ ਪਿਆਰੇ ਲਾਲ ਵਡਾਲੀ ਨੂੰ ਅੰਤਿਮ ਵਿਦਾਈ

SHARE

ਸ਼ੁੱਕਰਵਾਰ ਤੜਕਸਾਰ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਇਸ ਫਾਨੀ ਸੰਸਾਰ ਚੋ ਰੁਖਸਤ ਹੋ ਗਏ ਸਨ ਜਿਨ੍ਹਾਂ ਦਾ ਅੰਤਿਮ ਸੰਸਕਾਰ ਅਮ੍ਰਿਤਸਰ ਵਿਖੇ ਪੂਰੀਆਂ ਕੀਤੀਆਂ ਗਈਆਂ| ਉਸਤਾਦ ਪਿਆਰੇ ਲਾਲ ਦੇ ਅੰਤਿਮ ਸੰਸਕਾਰ ਮੌਕੇ ਵਡਾਲੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਜਿਸਨੂੰ ਵੇਖ ਹਰ ਅੱਖ ਨਮ ਨਜ਼ਰ ਆਈ | ਪੰਜਾਬੀ ਸੰਗੀਤ ਜਗਤ ਦੇ ਕਈ ਨਾਮਵਰ ਸਿਤਾਰੇ ਇਸ ਦੁੱਖ ਦੀ ਘੜੀ ਵਿਚ ਸ਼ਰੀਕ ਹੋਏ| ਦਸ ਦੀਏ ਕਿ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਵਡਾਲੀ ਭਰਾਵਾਂ ਵਿੱਚੋ ਉਸਤਾਦ ਪਿਆਰੇ ਲਾਲ ਵਡਾਲੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ| ਪਿਆਰੇ ਲਾਲ ਵਡਾਲੀ, ਰਿਸ਼ਤੇ ਵਿਚ ਲਖਵਿੰਦਰ ਵਡਾਲੀ ਦੇ ਚਾਚਾ ਲੱਗਦੇ ਸਨ| ਲਖਵਿੰਦਰ ਵਡਾਲੀ ਨੇ ਸੰਜੀਤ ਦੀ ਤਾਲੀਮ ਆਪਣੇ ਚਾਚੇ ਉਸਤਾਦ ਪਿਆਰੇ ਲਾਲ ਵਡਾਲੀ ਕੋਲੋਂ ਹੀ ਹਾਸਲ ਕੀਤੀ ਸੀ| ਬੇਸ਼ਕ ਪਿਆਰੇ ਲਾਲ ਵਡਾਲੀ ਦਾ ਦੇਹਾਂਤ ਹੋ ਚੁੱਕਾ ਹੈ ਪਰ ਪਿਆਰੇ ਲਾਲ ਵਡਾਲੀ ਦੇ ਗੀਤ ਅਤੇ ਗਾਇਕੀ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ

Short URL:tvp http://bit.ly/2Ft02xO

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab