ਕਾਮਿਆਂ ਦਾ ਸਵਾਗਤ ਕਰ ਰਿਹਾ ਹੈ ਕੈਨੇਡਾ

ਕਾਮਿਆਂ ਦਾ ਸਵਾਗਤ ਕਰ ਰਿਹਾ ਹੈ ਕੈਨੇਡਾ

ਜੀ.ਐੱਸ.ਐੱਸ. ਪ੍ਰੋਗਰਾਮ ਤਹਿਤ ਦੋ ਹਫ਼ਤੇ ’ਚ ਵਰਕ ਪਰਮਿਟ

SHARE

Ottawa: ਕੈਨੇਡਾ ਦੁਨੀਆ ਭਰ ਤੋਂ ਵਧੀਆ ਕਾਮਿਆਂ ਨੂੰ ਉਤਸ਼ਾਹਤ ਕਰ ਰਿਹਾ ਹੈ, ਕਿ ਉਹ ਏਥੇ ਆ ਕੇ ਕੰਮ ਕਰਨ। ਇਸ ਸਬੰਧੀ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਇੱਕ ਬਿਆਨ ਵੀ ਜਾਰੀ ਕੀਤਾ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਕਾਮੇ ਪੜ੍ਹੇ-ਲਿਖੇ ਹੋਣ ਦੇ ਮਾਮਲੇ ’ਚ ਦੁਨੀਆ ’ਚ ਪਹਿਲੇ ਨੰਬਰ ’ਤੇ ਆਉਂਦੇ ਹਨ। ਕੈਨੇਡੀਅਨ ਕੰਪਨੀਆਂ ਨੂੰ ਕੌਮਾਂਤਰੀ ਪੱਧਰ ’ਤੇ ਆਪਣੀ ਥਾਂ ਬਣਾਉਣ ਲਈ ਹੋਰ ਵੀ ਵਧੀਆ ਕਾਮਿਆਂ ਦੀ ਲੋੜ ਹੈ।

Minister of Immigration, Refugees and Citizenship: Ahmed Hussen

ਕੈਨੇਡਾ ਦੁਨੀਆ ਭਰ ਤੋਂ ਬੁੱਧੀਮਾਨ ਵਿਅਕਤੀਆਂ ਨੂੰ ਉਤਸ਼ਾਹਤ ਕਰ ਰਿਹਾ ਹੈ। ਜਿਸ ਲਈ ਸਰਕਾਰ ਨੇ ਪਿਛਲੇ ਸਾਲ ਤੋਂ ਜੀ.ਐੱਸ.ਐੱਸ. ਪ੍ਰੋਗਰਾਮ ਵੀ ਸ਼ੁਰੂ ਕੀਤਾ ਹੋਇਆ ਹੈ। ਜੋ ਕਿ ਕੈਨੇਡਾ ਦੀਆਂ ਕੰਪਨੀਆਂ ਨੂੰ ਮੌਕਾ ਦਿੰਦਾ ਹੈ ਕਿ ਉਹ ਦੁਨੀਆ ਭਰ ਤੋਂ ਬੁੱਧੀਮਾਨ ਵਿਅਕਤੀਆਂ ਦੀ ਕਾਮਿਆਂ ਵਜੋਂ ਚੋਣ ਕਰਨ। ਇਮੀਗਰੇਸ਼ਨ ਮੰਤਰੀ ਮੁਤਾਬਕ ਜੀ.ਐੱਸ.ਐੱਸ. ਪ੍ਰੋਗਰਾਮ ਦਾ ਟੀਚਾ ਬਹੁਤ ਹੀ ਸਿੱਧਾ ਹੈ, ਜਿਸ ਤਹਿਤ ਹੁਨਰ ਵਾਲੇ ਵਿਅਕਤੀਆਂ ਨੂੰ ਆਰਜ਼ੀ ਤੌਰ ’ਤੇ ਕੰਮ ਕਰਨ ਲਈ ਕੈਨੇਡਾ ਲਿਆਂਦਾ ਜਾਵੇ।
ਕੈਨੇਡਾ ਜ਼ਿਆਦਾ ਹੁਨਰ ਵਾਲੇ ਵਿਅਕਤੀਆਂ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਦੋ ਹਫ਼ਤੇ ਦਰਮਿਆਨ ਪੂਰਾ ਕਰ ਦਿੰਦਾ ਹੈ। ਉਹ ਪਹਿਲਾ ਸਮਾਂ ਸੀ ਜਦੋਂ ਕੈਨੇਡਾ ’ਚ ਵਰਕ ਪਰਮਿਟ ਦੀ ਉਡੀਕ ਕਰਦਿਆਂ ਕਾਮੇ ਹੋਰ ਕੰਮ ਨੂੰ ਚੁਣ ਲੈਂਦੇ ਸਨ। ਇਸ ਪ੍ਰਕਿਰਿਆ ਦਾ ਕਾਫ਼ੀ ਵਧੀਆ ਨਤੀਜਾ ਦੇਖਣ ਨੂੰ ਮਿਲਿਆ ਹੈ। ਜੂਨ 2017 ਤੋਂ ਮਾਰਚ 2018 ਦਰਮਿਆਨ ਵਰਕ ਪਰਮਿਟ ਲਈ 10,000 ਅਰਜ਼ੀਆਂ ਆਈਆਂ, ਜਿਨ੍ਹਾਂ ’ਚੋਂ 96% ਨੂੰ ਵਰਕ ਪਰਮਿਟ ਮਿਲ ਵੀ ਗਿਆ। ਸਭ ਤੋਂ ਜ਼ਿਆਦਾ ਅਰਜ਼ੀਆਂ ਕੰਪਿਊਟਰ ਵਿਸ਼ਲੇਸ਼ਕ, ਸਾਫਟਵੇਅਰ ਇੰਜੀਨੀਅਰ, ਇੰਟਰੈਕਟਿਵ ਮੀਡੀਆ ਡਿਜ਼ਾਈਨਰ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੀਆਂ ਚੁਣੀਆਂ ਗਈਆਂ।
ਹੁਨਰਮੰਦ ਵਿਅਕਤੀਆਂ ਨੂੰ ਕੈਨੇਡਾ ’ਚ ਆ ਕੇ ਮੌਕਾ ਦੇਣ ਨਾਲ ਕੰਪਨੀਆਂ ਨੂੰ ਤਾਂ ਫਾਇਦਾ ਹੋ ਹੀ ਰਿਹਾ ਹੈ। ਇਸਦੇ ਨਾਲ ਹੀ ਕੈਨੇਡਾ ਦੀ ਆਰਥਿਕਤਾ ਨੂੰ ਵੀ ਮਦਦ ਮਿਲ ਰਹੀ ਹੈ। ਕੰਪਨੀਆਂ ਕੌਮਾਂਤਰੀਆਂ ਪੱਧਰ ’ਤੇ ਖੁਦ ਨੂੰ ਉਭਾਰਨ ਲਈ ਅੱਗੇ ਆ ਰਹੀਆਂ ਹਨ। ਜਿਸ ’ਚ ਸਭ ਤੋਂ ਵੱਧ ਹੱਥ ਹੁਨਰਮੰਦ ਤੇ ਬੁੱਧੀਮਾਨ ਕਾਮਿਆਂ ਦਾ ਹੈ। ਉਦਾਹਰਣ ਵਜੋਂ ਦੱਸ ਦਈਏ ਕਿ ਟੋਰਾਂਟੋ ਦੀ ਕੰਪਨੀ ਵੇਵ ਕਈ ਕਾਮਿਆਂ ਨੂੰ ਮੌਕਾ ਦੇ ਚੁੱਕੀ ਹੈ। ਕੰਪਨੀ ਦੇ ਸੀ.ਈ.ਓ. ਕਿਰਕ ਸਿਮਪਸਨ ਮੁਤਾਬਕ ਪਿਛਲੇ 12 ਮਹੀਨੇ ’ਚ ਕੰਪਨੀ 100 ਨੌਕਰੀਆਂ ਕੱਢ ਚੁੱਕੀ ਹੈ ਤੇ ਜੀ.ਐੱਸ.ਐੱਸ. ਪ੍ਰੋਗਰਾਮ ਤਹਿਤ ਤਿੰਨ ਵਿਅਕਤੀਆਂ ਨੂੰ ਕੰਮ ’ਤੇ ਰੱਖ ਸਕੀ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਬਾਹਰਲੇ ਮੁਲਕਾਂ ਤੋਂ ਕਾਮਿਆਂ ਨੂੰ ਮੌਕਾ ਦੇਣ ਨਾਲ ਕੈਨੇਡਾ ’ਚ ਰਹਿਣ ਵਾਲੇ ਲੋਕਾਂ ਦੀਆਂ ਨੌਕਰੀਆਂ ਨੂੰ ਕੋਈ ਖਤਰਾ ਨਹੀਂ ਹੁੰਦਾ। ਸਗੋਂ ਇਸ ਨਾਲ ਕੰਪਨੀਆਂ ਹੋਰ ਵੱਡੀਆਂ ਹੁੰਦੀਆਂ ਜਾਂਦੀਆਂ ਹਨ ਤੇ ਰੋਜ਼ਗਾਰ ਦੇ ਮੌਕੇ ਹੋਰ ਜ਼ਿਆਦਾ ਪੈਦਾ ਹੁੰਦੇ ਹਨ।

Short URL:tvp http://bit.ly/2HPDHqU

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab