World Kabaddi Cup: ਮਾਂ ਖੇਡ ਕਬੱਡੀ ਦੇ ਨਾਂ ‘ਤੇ ਬਾਦਲਾਂ ਨੇ ਕੀਤਾ...

World Kabaddi Cup: ਮਾਂ ਖੇਡ ਕਬੱਡੀ ਦੇ ਨਾਂ ‘ਤੇ ਬਾਦਲਾਂ ਨੇ ਕੀਤਾ ਘੋਟਾਲਾ!

SHARE
ਕੈਗ ਰਿਪੋਰਟ ਮੁਤਾਬਕ ਜਾਅਲੀ ਬਿੱਲਾਂ ਦੀ ਹੋਈ ਅਦਾਇਗੀ

Chandigarh: ਪੰਜਾਬ ‘ਚ ਸੱਤਾ ਬਦਲਦੇ ਹੀ ਪਿਛਲੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ‘ਤੇ ਸਵਾਲਿਆ ਨਿਸ਼ਾਨ ਲੱਗਣ ਲੱਗ ਪਏ ਹਨ। ਹੁਣ ਤਾਜ਼ਾ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਜੋ ਵਿਸ਼ਵ ਕਬੱਡੀ ਕੱਪ ਕਰਵਾਏ ਗਏ, ਉਨ੍ਹਾਂ ‘ਚ ਜਾਅਲੀ ਬਿਲਾਂ ਦੀ ਅਦਾਇਗੀ ਕੀਤੀ ਗਈ ਹੈ। ਇਹ ਖੁਲਾਸਾ ਹੋਇਆ ਹੈ ਪੰਜਾਬ ਵਿਧਾਨ ਸਭਾ ‘ਚ ਪੇਸ਼ ਕੀਤੀ ਗਈ ਕੈਗ ਰਿਪੋਰਟ ‘ਚ। ਕੈਗ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ 2011 ਦੇ ਵਿਸ਼ਵ ਕਬੱਡੀ ਕੱਪ ‘ਚ 1.68 ਲੱਖ ਦੀ ਅਦਾਇਗੀ ਜਾਅਲੀ ਬਿਲਾਂ ਰਾਹੀਂ ਕੀਤੀ ਗਈ। ਇੱਥੋਂ ਤੱਕ ਕਿ ਕੈਗ ਰਿਪੋਰਟ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਬੱਸਾਂ ਦੇ ਨੰਬਰ ਦਿੱਤੇ ਗਏ, ਉਹ ਜਾਂਚ ਕਰਨ ‘ਤੇ ਸਕੂਟਰ, ਮੋਟਰ ਸਾਈਕਲ, ਟਰੱਕ ਆਦਿ ਦੇ ਨਿਕਲੇ। ਜ਼ਿਲ੍ਹਾ ਟ੍ਰਾਂਸਪੋਰਟ ਅਧਿਕਾਰੀ ਬਠਿੰਡਾ ਦੇ ਰਿਕਾਰਡ ਦੀ ਜਾਂਚ ‘ਚ ਦੇਖਿਆ ਗਿਆ ਕਿ 227 ‘ਚੋਂ 47 ਬੱਸਾਂ ਦੀ ਬਿੱਲ ਜਾਅਲੀ ਸਨ ਕਿਉਂਕਿ ਬਿਲਾਂ ‘ਚ ਦਿਖਾਏ ਗਏ ਰਜਿਸਟਰੇਸ਼ਨ ਨੰਬਰ ਸਕੂਟਰਾਂ, ਮੋਟਰ ਸਾਈਕਲਾਂ, ਕਾਰਾਂ ਤੇ ਟਰੱਕਾਂ ਦੇ ਸਨ।

Short URL:tvp http://bit.ly/2oE9BNP

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab