ਉੱਤਮ ਢਿੱਲੋਂ ‘ਤੇ ਅਮਰੀਕਾ ਨੇ ਪਾਈ ਵੱਡੀ ਜਿੰਮੇਵਾਰੀ

ਉੱਤਮ ਢਿੱਲੋਂ ‘ਤੇ ਅਮਰੀਕਾ ਨੇ ਪਾਈ ਵੱਡੀ ਜਿੰਮੇਵਾਰੀ

SHARE
Uttam Dhillon, Head Of Drug Enforcement Agency in America

Washington: ਭਾਰਤੀ ਮੂਲ ਦੇ ਅਮਰੀਕਨ ਉੱਤਮ ਢਿੱਲੋਂ ਨੂੰ ਡਰੱਗ ਇਨਫੋਰਸਮੈਂਟ ਏਜੰਸੀ ਦਾ ਨਵਾਂ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਗਿਆ ਹੈ। ਉੱਤਮ ਢਿੱਲੋਂ ਵਾੲ੍ਹੀਟ ਹਾਊਸ ਦੇ ਸੀਨੀਅਰ ਵਕੀਲ ਹਨ। ਡਰੱਗ ਇਨਫੋਰਸਮੈਂਟ ਏਜੰਸੀ ਅਮਰੀਕਾ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਉਨ੍ਹਾਂ ਦੀ ਵਰਤੋਂ ਖ਼ਿਲਾਫ਼ ਕੰਮ ਕਰਦੀ ਹੈ।
ਉੱਤਮ ਢਿੱਲੋਂ ਤੋਂ ਪਹਿਲਾਂ ਇਹ ਅਹੁਦਾ ਰੌਬਰਟ ਪੈਟਰਸਨ ਕੋਲ਼ ਸੀ, ਜੋ 30 ਸਾਲ ਤੱਕ ਇਸ ਅਹੁਦੇ ‘ਤੇ ਸੇਵਾ ਨਿਭਾ ਚੁੱਕੇ ਹਨ। ਰੌਬਰਟ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਇਨਫੋਰਸਮੈਂਟ ਏਜੰਸੀ ਦੇ ਕਾਰਜਕਾਰੀ ਮੁਖੀ ਵਜੋਂ ਢਿੱਲੋਂ ਨੇ ਅਹੁਦਾ ਸੰਭਾਲਿਆ ਹੈ।
ਅਟਾਰਨੀ ਜਨਰਲ ਜੈੱਫ ਨੇ ਢਿੱਲੋਂ ਦੇ ਨਾਮ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਅਮਰੀਕਾ ‘ਚ ਹਰ 9 ਮਿੰਟ ਬਾਅਦ ਨਸ਼ੇ ਕਾਰਨ ਇੱਕ ਮੌਤ ਹੋ ਜਾਂਦੀ ਹੈ। ਜਿਸਨੂੰ ਕਾਬੂ ‘ਚ ਲਿਆਉਣਾ ਬੇਹੱਦ ਜਰੂਰੀ ਹੈ।
ਉੱਤਮ ਢਿੱਲੋਂ ਲੰਮੇ ਸਮੇਂ ਤੋਂ ਵਾੲ੍ਹੀਟ ਹਾਊਸ ਲਈ ਸੇਵਾ ਨਿਭਾ ਰਹੇ ਹਨ। ਜਿਨ੍ਹਾਂ ਵੱਲੋਂ ਜਸਟਿਸ ਵਿਭਾਗ ਤੇ ਹੋਮਲੈਂਡ ਸੁਰੱਖਿਆ ਵਿਭਾਗ ਲਈ ਵੀ ਕੰਮ ਕੀਤਾ ਗਿਆ ਹੈ। ਜਿਨ੍ਹਾਂ ਤੋਂ ਹੁਣ ਕਈ ਉਮੀਦਾਂ ਲਗਾਈਆਂ ਜਾ ਰਹੀਆਂ ਹਨ।

Short URL:tvp http://bit.ly/2IXzGkK

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab