Site icon TV Punjab | Punjabi News Channel

ਕਾਂਗਰਸੀ ਆਗੂ ਕੁਲਦੀਪ ਸਿੰਘ ਪਨਗੋਟਾ ‘ਤੇ ਜਾਨਲੇਵਾ ਹਮਲਾ

ਪੱਟੀ : ਅੱਜ ਤੜਕਸਾਰ ਇਲਾਕੇ ਦੇ ਕਾਂਗਰਸੀ ਆਗੂ ਅਤੇ ਪਨਸਪ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਕੁਲਦੀਪ ਸਿੰਘ ਪਨਗੋਟਾ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਲਿਆਂਦਾ ਗਿਆ ਹੈ।

ਇਥੇ ਡੀਐੱਸਪੀ ਅਤੇ ਪੁਲਿਸ ਦੇ ਹੋਰ ਅਧਿਕਾਰੀਆਂ ਵੱਲੋਂ ਉਨ੍ਹਾਂ ਕੋਲੋਂ ਘਟਨਾਂ ਸਬੰਧੀ ਜਾਣਕਾਰੀ ਲਈ ਗਈ। ਕੁਲਦੀਪ ਸਿੰਘ ਪਨਗੋਟਾ ਪੱਟੀ ਹਲਕੇ ਅੰਦਰ ਪਿਛਲੇ 30 ਸਾਲਾਂ ਤੋਂ ਸਰਗਰਮ ਹਨ।

ਉਨ੍ਹਾਂ ਦੱਸਿਆ ਕਿ ਉਹ ਤੜਕਸਾਰ ਆਪਣੇ ਪਿੰਡ ਪਨਗੋਟਾ ਤੋਂ ਸਬਜ਼ੀ ਮੰਡੀ ਪੱਟੀ ਵੱਲ ਆਪਣੀ ਗੱਡੀ ਰਾਹੀਂ ਆ ਰਹੇ ਸਨ ਤਾਂ ਸਕਾਰਪੀਓ ਗੱਡੀ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਤੇ ਹਮਲਾਵਰ ਤਿੰਨ ਗੋਲੀਆਂ ਮਾਰ ਕੇ ਫਰਾਰ ਹੋ ਗਏ।

ਡੀਐੱਸਪੀ ਕੁਲਜਿੰਦਰ ਸਿੰਘ ਅਨੁਸਾਾਰ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਟੀਵੀ ਪੰਜਾਬ ਬਿਊਰੋ

Exit mobile version