ਜੀ.ਕੇ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਹੋ ਸਕਦੀ 6 ਮਹੀਨੇ ਦੀ ਕੈਦ

ਜੀ.ਕੇ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਹੋ ਸਕਦੀ 6 ਮਹੀਨੇ ਦੀ ਕੈਦ

SHARE

New York: ਅਮਰੀਕੀ ਸੂਬੇ ਕੈਲੀਫੋਰਨੀਆ ਦੀ ਪੁਲੀਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਉਤੇ ਬੀਤੇ ਹਫ਼ਤੇ ਹੋਏ ਹਮਲੇ ਸਬੰਧੀ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗ਼ੌਰਤਲਬ ਹੈ ਕਿ ਬੀਤੀ 25 ਅਗਸਤ ਨੂੰ ਯੂਬਾ ਸਿਟੀ ਦੇ ਮੁੱਖ ਗੁਰਦੁਆਰੇ ’ਚ ਪੁੱਜੇ ਸ੍ਰੀ ਜੀਕੇ ਉਤੇ ਖ਼ਾਲਿਸਤਾਨ 2020 ਰਾਇਸ਼ੁਮਾਰੀ ਦੇ ਕਥਿਤ 30-35 ਹਮਾਇਤੀਆਂ ਨੇ ਹਮਲਾ ਕਰ ਦਿੱਤਾ ਸੀ। ਹਮਲੇ ਵਿੱਚ ਸ੍ਰੀ ਜੀਕੇ ਹੇਠਾਂ ਡਿੱਗ ਪਏ ਸਨ ਤੇ ਉਨ੍ਹਾਂ ਦੀ ਪੱਗ ਲੱਥ ਗਈ ਸੀ।
ਸਿੱਖਸ ਫ਼ਾਰ ਜਸਟਿਸ (ਐਸਐਫ਼ਜੇ) ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਕੈਲੀਫੋਰਨੀਆ ਦੀ ਸਟਰ ਕਾਊਂਟੀ ਦੇ ਸ਼ੈਰਿਫ਼ ਦੇ ਦਫ਼ਤਰ ਨੇ ਇਸ ਸਬੰਧੀ ਰਾਇਸ਼ੁਮਾਰੀ 2020 ਦੇ ਹਮਾਇਤੀਆਂ ਸੁਖਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਨੂੰ ਚਾਰਜ ਕੀਤਾ ਹੈ। ਦੋਵਾਂ ਖ਼ਿਲਾਫ਼ ਕੈਲੀਫੋਰਨੀਆ ਦੰਡਾਵਲੀ ਦੀ ਦਫ਼ਾ 242 ਤਹਿਤ ‘ਕੁੱਟ-ਮਾਰ’ ਦੇ ਦੋਸ਼ ਲਾਏ ਗਏ ਹਨ ਤੇ ਅਦਾਲਤੀ ਸੁਣਵਾਈ ਲਈ 15 ਅਕਤੂਬਰ ਦੀ ਤਰੀਕ ਮੁਕੱਰਰ ਕੀਤੀ ਗਈ ਹੈ। ਇਨ੍ਹਾਂ ਦੋਸ਼ਾਂ ਤਹਿਤ 2000 ਡਾਲਰ ਜੁਰਮਾਨੇ ਜਾਂ ਛੇ ਮਹੀਨੇ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

Short URL:tvp http://bit.ly/2Ph1WSC

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab