ਜੇਲ੍ਹ ਦੀ ਕੰਧ ਤੋੜ ਕੇ ਦੌੜਣ ਦੀ ਕੋਸ਼ਿਸ਼ ਨਾਕਾਮ, ਗੁਰਦਾਸਪੁਰ ਜੇਲ੍ ‘ਚ ਜਬਰਦਸਤ ਝੜੱਪ

Share News:

Gurdaspur: ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਬੀਤੇ ਦਿਨੀ ਹਵਾਲਾਤੀਆਂ ਤੇ ਜੇਲ੍ਹ ਅਮਲੇ ਵਿਚਾਲੇ ਜਬਰਦਸਤ ਝੜੱਪ ਤੋਂ ਬਾਅਦ ਪ੍ਰਸ਼ਾਸਨ ਨੇ ਹਾਲਾਤ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਸੀ, ਪਰ ਦੇਰ ਰਾਤ ਤਕ ਵੀ ਜੇਲ੍ਹ ਅੰਦਰੋਂ ਸ਼ੋਰ ਸ਼ਰਾਬੇ ਦੀਆਂ ਅਵਾਜ਼ਾਂ ਬਾਹਰ ਆਉਂਦੀਆਂ ਰਹੀਆਂ। ਦੇਰ ਰਾਤ ਜੇਲ੍ਹ ਅੰਦਰ ਹਵਾਲਾਤੀ ਤੇ ਕੈਦੀ ਆਪਸ ਵਿਚ ਹੀ ਭਿੜ ਗਏ। ਖਬਰਾਂ ਇਹ ਵੀ ਨੇ ਕਿ ਹਵਾਲਾਤੀਆਂ ਨੇ ਜੇਲ੍ਹ ਦੀ ਕੰਧ ਤੋੜ ਕੇ ਦੌੜਣ ਦੀ ਕੋਸ਼ਿਸ਼ ਕੀਤੀ। ਜੇਲ੍ਹ ਅੰਦਰ ਲੱਗੇ ਸੀਸੀਟੀਵੀ ਕੈਮਰੇ ਤੇ ਲਾਈਟਾਂ ਵੀ ਤੋੜ ਦਿੱਤੀਆਂ ਗਈਆਂ।  ਜੇਲ੍ਹ ਅਮਲੇ ਅਤੇ ਜਿਲਾ ਪੁਲਿਸ ਨੇ ਬੜੀ ਮੁਸ਼ਕਿਲ ਨਾਲ ਹਾਲਾਤ ਨੂੰ ਸੰਭਾਲਣ ਦਾ ਯਤਨ ਕੀਤਾ। ਕੁਝ ਕੈਦੀਆਂ ਨੇ ਜੇਲ੍ਹ ਅਮਲੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਵਾਲਾਤੀਆਂ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਇਸ ਝੜਪ ‘ਚ ਕਈ ਕੈਦੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਭੇਜਿਆ ਗਿਆ।

ਗੁਰਦਾਸਪੁਰ ਜੇਲ੍ਹ ਅੰਦਰ ਭੜਕੇ ਹੋਏ ਹਵਾਲਾਤੀਆਂ ਨੂੰ ਕਾਬੂ ਕਰਨ ਲਈ ਪਠਾਨਕੋਟ, ਅੰਮ੍ਰਿਤਸਰ, ਬਟਾਲਾ ਪੁਲਿਸ ਤੋਂ ਇਲਾਵਾ ਪੀਏਪੀ ਦੀ ਵੀ ਮਦਦ ਲਈ ਗਈ।  ਪੁਲਿਸ ਅਧਿਕਾਰੀਆਂ ਮੁਤਾਬਕ ਹਵਾਲਾਤੀਆਂ ਨੂੰ ਚਿਤਾਵਨੀ ਦੇਣ ਲਈ ਹਵਾਈ ਫਾਇਰਿੰਗ ਕੀਤੀ ਗਈ ਅਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ। ਹਵਾਲਾਤੀ ਕੰਧ ਤੋੜ ਕੇ ਦੌੜਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਇਸ ਮਾਮਲੇ ‘ਚ 10 ਤੋਂ ਵੱਧ ਹਵਾਲਾਤੀਆਂ ‘ਤੇ ਕੇਸ ਦਰਜ ਕੀਤਾ ਗਿਆ ਹੈ।

leave a reply