ਪੁਲਿਸ ਵਾਲਾ ਹੈਰੋਇਨ ਸਮੇਤ ਕਾਬੂ, ਅਧਿਆਪਕ ਸਾਥੀ ਵੀ ਗ੍ਰਿਫਤਾਰ

Share News:

Jalandhar: ਜਲੰਧਰ ਪੁਲਿਸ ਨੇ ਆਪਣੇ ਮਹਿਕਮੇ ਦੇ ਹੀ ਇੱਕ ਮੁਲਾਜ਼ਿਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਉਕਤ ਪੁਲਿਸ ਮੁਲਾਜ਼ਿਮ ਕੋਲੋਂ 2 ਕਿੱਲੋ ਤੋਂ ਜਿਆਦਾ ਅਫੀਮ ਅਤੇ ਹੈਰੋਇਨ ਬਰਾਮਦ ਹੋਈ ਹੈ। ਦੋਸ਼ੀ ਪੁਲਿਸ ਵਾਲਾ CIA ਵਿਚ ਮੁਨਸ਼ੀ ਵੱਜੋਂ ਤਾਇਨਾਤ ਸੀ।

ਪੁਲਿਸ ਨਾਕੇ ਦੌਰਾਨ ਫੜੇ ਗਏ ਪੁਲਿਸ ਦੇ ਇਸ ਮੁਨਸ਼ੀ ਨੇ ਨਾਲ ਉਸ ਸਮੇਂ ਉਸਦਾ ਇੱਕ ਅਧਿਆਪਕ ਸਾਥੀ ਵੀ ਸੀ। ਦੋਵਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਹੈਰੋਇਨ ਉਹ ਬਰੇਲੀ ਤੋਂ ਲੈ ਕੇ ਆਏ ਸਨ।

leave a reply