ਬਲੈਕਟਾਊਨ ਹਸਪਤਾਲ ਵਿੱਚ ਮਰੀਜ਼ ਵੱਲੋਂ ਭਾਰਤੀ ਨਰਸ ’ਤੇ ਹਮਲਾ

ਬਲੈਕਟਾਊਨ ਹਸਪਤਾਲ ਵਿੱਚ ਮਰੀਜ਼ ਵੱਲੋਂ ਭਾਰਤੀ ਨਰਸ ’ਤੇ ਹਮਲਾ

SHARE

Sydney: ਭਾਰਤੀ ਪੰਜਾਬੀਆਂ ਦੇ ਗੜ੍ਹ ਵਾਲੇ ਖੇਤਰ ਬਲੈਕਟਾਊਨ ਦੇ ਹਸਪਤਾਲ ਵਿੱਚ ਮਰੀਜ਼ ਵੱਲੋਂ ਇੱਕ ਨਰਸ ਨੂੰ ਚਾਕੂ ਨਾਲ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਹਮਲਾਵਰ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਅਨੁਸਾਰ ਨਰਸ ਦਾ ਪਿਛੋਕੜ ਭਾਰਤੀ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਨਰਸ ਆਪਣੇ ਸਟਾਫ਼ ਰੂਮ ਵਿੱਚ ਡਿਊਟੀ ’ਤੇ ਸੀ ਅਤੇ ਹਮਲਾਵਰ ਉੱਥੇ ਗਿਆ। ਨਰਸ ਨੇ ਉਸ ਨੂੰ ਵਾਪਸ ਜਾਣ ਦੀ ਸਲਾਹ ਦਿੱਤੀ। ਪਰ ਹਮਲਾਵਰ ਨੇ ਨਰਸ ਦੇ ਨੇੜੇ ਪਏ ਚਾਕੂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਨਰਸ ਨੇ ਆਪਣੀ ਜਾਨ ਬਚਾਉਣ ਲਈ ਐਮਰਜੈਂਸੀ ਅਲਾਰਮ ਵਜਾਇਆ, ਜਿਸ ਤੋਂ ਬਾਅਦ ਇੱਕ ਹੋਰ ਮਰੀਜ਼ ਨਰਸ ਦੀ ਮਦਦ ਲਈ ਬਹੁੜਿਆ। ਉਨ੍ਹਾਂ ਫੁਰਤੀ ਨਾਲ ਹਮਲਾਵਰ ਨੂੰ ਨੇੜਲੇ ਕਮਰੇ ਵੱਲ ਧੱਕ ਕੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮੌਕੇ ’ਤੇ ਪੁਜੀ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਨਰਸ ਦੀ ਬਾਂਹ ’ਤੇ ਜ਼ਖ਼ਮ ਹੋ ਗਏ ਹਨ। ਪਰ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਨਰਸ ਐਸੋਸੀਏਸ਼ਨ ਦੇ ਸਹਾਇਕ ਸਕੱਤਰ ਨੇ ਦੱਸਿਆ ਕਿ ਇਹ ਹਮਲਾ ਅਚਾਨਕ ਵਾਪਰੀ ਮੰਦਭਾਗੀ ਘਟਨਾ ਹੈ। ਪੀੜਤ ਨਰਸ ਸਦਮੇ ਵਿੱਚ ਹੈ। ਪੱਛਮੀ ਸਿਡਨੀ ਦੇ ਸਿਹਤ ਐਗਜ਼ੈਕਟਿਵ ਡਾਇਰੈਕਟਰ ਰੌਬਿਨ ਨੇ ਦੱਸਿਆ ਕਿ ਨਰਸ ਦਾ ਇਲਾਜ ਹਸਪਤਾਲ ਵਿੱਚ ਕੀਤਾ ਗਿਆ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਘਰ ਵਿੱਚ ਹੈ।

Short URL:tvp http://bit.ly/2LCeulv

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab