ਸੁੱਚਾ ਸਿੰਘ ਲੰਗਾਹ ਨੂੰ ਪੰਥ ‘ਚੋਂ ਛੇਕਿਆ

Share News:

ਅਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਹਿ ਚੁੱਕੇ ਸੁੱਚਾ ਸਿੰਘ ਲੰਗਾਹ ਨੂੰ ਪੰਥ ‘ਚੋਂ ਛੇਕ ਦਿੱਤਾ ਗਿਆ ਏ, ਤਖਤ ਸਾਹਿਬਾਨ ਦੇ ਜੱਥੇਦਾਰਾਂ ਨੇ ਇਹ ਐਲਾਨ ਸ੍ਰੀ ਅਕਾਲ ਤਖਤ ਸਾਹਿਬ ‘ਚ ਮੀਟਿੰਗ ਕਰਨ ਤੋਂ ਬਾਅਦ ਕੀਤਾ, ਦਸ ਦਈਏ ਕਿ ਸੁੱਚਾ ਸਿੰਘ ਲੰਗਾਹ ‘ਤੇ ਆਪਣੀ ਧੀ ਦੀ ਸਹੇਲੀ ਨਾਲ ਲਗਾਤਾਰ ਨੋ ਸਾਲਾਂ ਤੋਂ ਰੇਪ ਕਰਨ ਦਾ ਦੋਸ਼ ਏ ਜਿਸਦੀ ਇੱਕ ਇਤਰਾਜ਼ਯੋਗ ਵੀਡਿਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋਣ ਮਗਰੋਂ ਇਹ ਮਾਮਲਾ ਭਖਿਆ। ਜ਼ਿਕਰਯੋਗ ਏ ਕਿ ਖੁੱਦ ਨੂੰ ਬੇਕਸੂਰ ਦੱਸਣ ਵਾਲਾ ਸੁੱਚਾ ਸਿੰਘ ਲੰਗਾਹ ਨੇ ਬੀਤੇ ਦਿਨੀਂ ਗੁਰਦਾਸਪੁਰ ਦੀ ਅਦਾਲਤ ਚ ਆਤਮ ਸਮਰਪਨ ਕੀਤਾ ਸੀ ਜਿਸਤੋਂ ਬਾਅਦ ਅਦਾਲਤ ਨੇ ਉਸਨੂੰ ਪੰਜ ਦਿਨਾਂ ਦੇ ਰਿਮਾਂਡ ਤੇ ਏ।

leave a reply