TV Punjab | Punjabi News Channel

ਸੋਨੂੰ ਸੂਦ ਕਰੇਗਾ ਕੈਪਟਨ ਦਾ ਪ੍ਰਚਾਰ! ਮਾਲਵੀਕਾ ਬਣੇਗੀ ‘ਕੈਪਟਨ’ ਦੀ ਸਿਪਾਹੀ

Facebook
Twitter
WhatsApp
Copy Link

ਜਲੰਧਰ- ਚੰਡੀਗੜ੍ਹ ਚ ਪੰਜਾਬ ਲੋਕ ਕਾਂਗਰਸ ਦਾ ਦਫਤਰ ਖੋਲ੍ਹਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਚ ਨਵਾਂ ਧਮਾਕਾ ਕਰਨ ਜਾ ਰਹੇ ਨੇ.ਚਰਚਾ ਹੈ ਕੀ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਅੱਖਾਂ ਦਾ ਤਾਰਾ ਬਣੇ ਬਾਲੀਵੁੱਡ ਸਟਾਰ ਅਤੇ ਸਮਾਜ ਸੇਵਕ ਸੋਨੂੰ ਸੂਦ ਕੈਪਟਨ ਦੇ ਟੈਂਕ ‘ਤੇ ਸਵਾਰ ਹੋ ਪੰਜਾਬ ਲੋਕ ਕਾਂਗਰਸ ਅਤੇ ਉਨ੍ਹਾਂ ਦੇ ਗਠਜੋੜ ਦਾ ਪ੍ਰਚਾਰ ਕਰਣਗੇ.ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੋਨੂੰ ਸੂਦ ਦੀ ਭੈਣ ਮਾਲਵੀਕਾ ਸੂਦ ਪੰਜਾਬ ਲੋਕ ਕਾਂਗਰਸ ਦੀ ਟਿਕਟ ਤੋਂ ਮੋਗਾ ਤੋਂ ਚੋਣ ਲੜਨ ਜਾ ਰਹੀ ਹੈ.ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ‘ਚ ਮਾਲਵੀਕਾ ਦੀ ਐਂਟਰੀ ਦੀਆਂ ਖਬਰਾਂ ਸਨ.

ਸੁਖਬੀਰ ਬਾਦਲ ਦੀ ਸੋਨੂੰ ਸੂਦ ਨਾਲ ਮੁਲਾਕਾਤ ਨੇ ਵੀ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਸੀ.ਕੇਜਰੀਵਾਲ ਦੀ ਮੋਗਾ ਫੇਰੀ ਦੌਰਾਨ ਮਾਲਵੀਕਾ ਦੇ ਝਾੜੂ ਫੜਨ ਦੀ ਗੱਲ ਹੋਈ ਸੀ ਪਰ ਮੁਲਤਵੀ ਹੋਏ ਦੌਰੇ ਤੋਂ ਬਾਅਦ ਕੇਜਰੀਵਾਲ ੳਤੇ ਸੂਦ ਪਰਿਵਾਰ ਚ ਦੇਰੀ ਵੇਖਨ ਨੂੰ ਮਿਲੀ.ਟੀ.ਵੀ ਪੰਜਾਬ ਨੂੰ ਮਿਲੀ ਜਾਣਕਾਰੀ ਮੁਤਾਬਿਕ ਇਨਕਮ ਟੈਕਸ ਦੀ ਰੇਡ ਤੋਂ ਬਾਅਦ ਸੋਨੂੰ ਸੂਦ ਨੂੰ ਮਿਲੀ ਸਲਾਹਾਂ ਦੇ ਚਲਦਿਆ ਸੂਦ ਪਰਿਵਾਰ ਨੂੰ ‘ਆਪ’ ਅਤੇ ਅਕਾਲੀ ਦਲ ਨੂੰ ਚਲਦਿਆਂ ਕਰ ਭਾਜਪਾ ਸਮਰਥਿਤ ਕੈਪਟਨ ਅਮਰਿੰਦਰ ਦੀ ਪਾਰਟੀ ਠੀਕ ਜਾਪ ਰਹੀ ਹੈ.

ਚਰਚਾ ਇਹ ਵੀ ਹੈ ਕੀ ਮਾਲਵੀਕਾ ਸੂਦ ਨੂੰ ਟਿਕਟ ਦੇਣ ਦੀ ਗੱਲ ‘ਤੇ ਭਾਜਪਾ ਹਾਈਕਮਾਨ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਹਾਮੀ ਭਰ ਦਿੱਤੀ ਗਈ ਹੈ.ਫਿਲਹਾਲ ਸੂਦ ਪਰਿਵਾਰ ਇਸ ਸਾਰੇ ਮੁੱਦੇ ‘ਤੇ ਆਪਣੇ ਪੱਤੇ ਨਹੀਂ ਖੋਲ ਰਿਹਾ ਹੈ.

Exit mobile version