TV Punjab | Punjabi News Channel

105 ਸਾਲਾ ਅਥਲੀਟ ਮਾਤਾ ਮਾਨ ਕੌਰ ਨਹੀਂ ਰਹੇ

ਚੰਡੀਗੜ੍ਹ : ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿਚ ਜੇਰੇ ਇਲਾਜ 105 ਸਾਲਾ ਅਥਲੀਟ ਮਾਨ ਕੌਰ ਦੀ ਅੱਜ ਸ਼ਨੀਵਾਰ ਦੁਪਹਿਰ ਮੌਤ ਹੋ ਗਈ। ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਤਾ ਮਾਨ ਕੌਰ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਜਿਨ੍ਹਾਂ ਦਾ ਇਲਾਜ ਡੇਰਾਬੱਸੀ ਦੇ ਹਸਪਤਾਲ ਵਿਚ ਚੱਲ ਰਿਹਾ ਸੀ। ਫਿਲਹਾਲ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਸੀ। ਅੱਜ ਦੁਪਹਿਰ ਅਚਾਨਕ ਉਨ੍ਹਾਂ ਦੀ ਹਾਲਤ ਖਰਾਬ ਹੋਣ ਉਪਰੰਤ ਉਨ੍ਹਾਂ ਦੀ ਮੌਤ ਹੋ ਗਈ।

ਟੀਵੀ ਪੰਜਾਬ ਬਿਊਰੋ

 

Exit mobile version