ਐਡਮੰਟਨ ‘ਚ ਵਿਅਕਤੀ ਨੇ 13 ਕਾਰਾਂ ਨੂੰ ਲਗਾਈ ਅੱਗ

ਐਡਮੰਟਨ ‘ਚ ਵਿਅਕਤੀ ਨੇ 13 ਕਾਰਾਂ ਨੂੰ ਲਗਾਈ ਅੱਗ

SHARE

Edmonton: ਐਡਮੰਟਨ ‘ਚ ਕੱਲ ਇੱਕ ਵਿਅਕਤੀ ਨੇ ਕਈ ਕਾਰਾਂ ‘ਤੇ ਤੇਲ ਪਾ ਕੇ ਅੱਗ ਲਗਾ ਦਿੱਤੀ। ਜਿਸਦੀ ਵੀਡੀਓ ਕਈ ਲੋਕਾਂ ਨੇ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਈ। ਵਿਅਕਤੀ ਕਾਰਾਂ ਨੂੰ ਅੱਗ ਲਗਾਉਣ ਤੋਂ ਬਾਅਦ ਤੇਲ ਦਾ ਡੱਬਾ ਸੜਕ ‘ਤੇ ਸੁੱਟ ਦਿੰਦਾ ਹੈ ਤੇ ਫਿਰ ਆਪਣਾ ਬੈਗ ਵੀ ਸੜਕ ‘ਤੇ ਸੁੱਟ ਦਿੰਦਾ ਹੈ ਤੇ ਫਿਰ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਪਰ ਇੱੱਕ ਲਾਲ ਰੰਗ ਦੀ ਸ਼ਟਰ ਵਾਲ਼ਾ ਵਿਅਕਤੀ ਦੋਸ਼ੀ ਨੂੰ ਫੜ ਲੈਂਦਾ ਹੈ ਜੋ ਸਟਾਰਬੱਕਸ ‘ਚ ਜਾ ਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਫਿਰ ਦੋਸ਼ੀ ਨੂੰ ਕਈਆਂ ਨੇ ਇਕੱਠਿਆਂ ਦਬੋਚ ਲਿਆ ਤੇ 2 ਮਿੰਟ ਦੇ ਅੰਦਰ ਪੁਲਿਸ ਆ ਗਈ।

ਪੁਲਿਸ ਅਧਿਕਾਰੀਆਂ ਨੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਪਹਿਲਾਂ ਦੋਸ਼ੀ ਨੇ ਪਾਰਕ ਕੀਤੀਆਂ ਹੋਈਆਂ ਕਾਰਾਂ ‘ਤੇ ਤੇਲ ਪਾਇਆ ਤੇ ਅੱਗ ਲਗਾਈ ਤੇ ਫਿਰ ਇੱਕ ਕਾਰ ਦੇ ਅੱਗੇ ਤੇਲ ਪਾ ਕੇ ਅੱਗ ਲਗਾ ਦਿੱਤੀ ਜਿਨ੍ਹਾਂ ‘ਚ ਡਰਾਈਵਰ ਵੀ ਮੌਜੂਦ ਸੀ। ਲੋਕ ਨਾਲ਼ ਹੀ ਅੱਗ ਨੂੰ ਬੁਝਾ ਰਹੇ ਸਨ। ਇਸ ਦੋਸ਼ੀ ਨੂੰ ਫੜਨ ਤੇ ਇਸਦੇ ਇਰਾਦਿਆਂ ਨੂੰ ਨਾਕਾਮ ਕਰਨ ਲਈ ਲੋਕਾਂ ਨੇ ਬਹੁਤ ਹੀ ਜ਼ਿਆਦਾ ਹਿੰਮਤ ਦਿਖਾਈ, ਕੁਝ ਨੇ ਅੱਗ ਬੁਝਾਈ ਤਾਂ ਕੁਝ ਨੇ ਦੋਸ਼ੀ ਨੂੰ ਫੜ ਲਿਆ। ਪੁਲਿਸ ਨੇ ਕਿਹਾ ਕਿ ਇਸ ਦੌਰਾਨ 13 ਵਾਹਨਾਂ ਨੂੰ ਅੱਗ ਲਗਾਈ ਗਈ ਹੈ ਜਦਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।

 

Short URL:tvp http://bit.ly/2Z7tvnf

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab