ਹਾਦਸੇ ਦੇ ਸ਼ਿਕਾਰ ਹੋਏ ਨੌਜਵਾਨ ਨੇ ਤੋੜਿਆ ਦਮ

ਹਾਦਸੇ ਦੇ ਸ਼ਿਕਾਰ ਹੋਏ ਨੌਜਵਾਨ ਨੇ ਤੋੜਿਆ ਦਮ

ਸਕੂਲ ਨੇ ਚਿੱਠੀ ਰਾਹੀਂ ਮਾਪਿਆਂ ਨੂੰ ਦਿੱਤੀ ਖ਼ਬਰ, 17 ਸਾਲ ਦਾ ਸੀ ਨੌਜਵਾਨ

SHARE

Nanaimo: 17 ਸਾਲ ਦੇ ਸਕੂਲ ‘ਚ ਪੜ੍ਹਦੇ ਵਿਦਿਆਰਥੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਨਨਾਇਮੋ ‘ਚ ਪਿਛਲੇ ਹਫਤੇ ਇਹ ਹਾਦਸਾ ਵਾਪਰਿਆ ਸੀ , 6 ਮਾਰਚ ਨੂੰ ਹੈਮੰਡ ਬੇ ਤੇ ਵੈਨਚੁਰਾ ਰੋਡਸ ਦੇ ਇੰਟਰਸੈਕਸ਼ਨ ‘ਤੇ ਸ਼ਾਮੀ 3:15 ‘ਤੇ ਇਹ ਹਾਦਸਾ ਵਾਪਰਿਆ ਸੀ, ਜਦੋਂ ਸੜਕ ਪਾਰ ਕਰਦੇ ਨੌਜਵਾਨ ਦੀ ਟੱਕਰ ਇੱਕ ਵਾਹਨ ਨਾਲ਼ ਹੋ ਗਈ ਸੀ। ਨੌਜਵਾਨ ਨੂੰ ਪਹਿਲਾਂ ਨਨਾਇਮੋ ਦੇ ਹਸਪਤਾਲ ‘ਚ ਲਿਜਾਇਆ ਗਿਆ ਪਰ ਫਿਰ ਏਅਰ ਐਂਬੂਲੈਂਸ ਰਾਹੀਂ ਵਿਕਟੋਰੀਆ ਲਿਜਾਇਆ ਗਿਆ। ਪਰ ਅੱਜ ਡਵਰ ਬੇ ਸੈਕੰਡਰੀ ਸਕੂਲ ਨੇ ਮਾਪਿਆਂ ਨੂੰ ਇੱਕ ਚਿੱਠੀ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਨੌਜਵਾਨ ਨੇ ਹਸਪਤਾਲ ‘ਚ ਦਮ ਤੋੜ ਦਿੱਤਾ ਹੈ।

Dover Bay Secondary School

ਸਕੂਲ ਨੇ ਅਧਿਆਪਕਾ ਤੇ ਵਿਦਿਆਰਥੀਆਂ ਲਈ ਕੌਂਸਲਰ ਮੁਹੱਈਆ ਕਰਵਾਏ ਹਨ ਤਾਂ ਕਿ ਉਨ੍ਹਾਂ ਨੂੰ ਅਜਿਹੇ ਸਮੇਂ ‘ਚ ਮਾਨਸਿਕ ਤੌਰ ‘ਤੇ ਮਜਬੂਤ ਕੀਤਾ ਜਾ ਸਕੇ। ਪੁਲਿਸ ਨੇ ਦੱਸਿਆ ਸੀ ਕਿ ਨੌਜਵਾਨ ਨੂੰ ਸੜਕ ਪਾਰ ਕਰਦੇ ਸਮੇਂ ਨਵੇਂ ਮੌਡਲ ਦੀ ਟੌਇਟਾ ਆਰ.ਏ.ਵੀ.4 ਨੇ ਟੱਕਰ ਮਾਰੀ ਸੀ। 33 ਸਾਲਾ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ‘ਤੇ ਹੀ ਮੌਜੂਦ ਰਿਹਾ ਤੇ ਜਾਂਚ ਟੀਮ ਨੂੰ ਸਹਿਯੋਗ ਦਿੱਤਾ। ਨਾਬਾਲਗ ਹੋਣ ਕਾਰਨ 17 ਸਾਲਾ ਨੌਜਵਾਨ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਹੈ।

Short URL:tvp http://bit.ly/2TArxNk

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab